Connect with us

ਪੰਜਾਬ ਨਿਊਜ਼

ਅੱਜ ਹੋਵੇਗਾ ਪੰਜਾਬ ਕੈਬਨਿਟ ਦਾ ਪਹਿਲਾ ਵਿਸਥਾਰ, ਅਨਮੋਲ ਗਗਨ ਮਾਨ ਸਣੇ ਇਹ ਵਿਧਾਇਕ ਚੁੱਕਣਗੇ ਸਹੁੰ

Published

on

Today will be the first expansion of the Punjab Cabinet, these MLAs including Anmol Gagan Mann will take oath

ਲੁਧਿਆਣਾ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੂੰ 100 ਤੋਂ ਵੱਧ ਦਿਨਾਂ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਅੱਜ ਸੋਮਵਾਰ ਨੂੰ ਪੰਜਾਬ ਦੇ ਮੰਤਰੀ ਮੰਡਲ ਦਾ ਪਹਿਲਾ ਵਿਸਥਾਰ ਕੀਤਾ ਜਾਵੇਗਾ। ਮੰਤਰੀ ਮੰਡਲ ਵਿਸਥਾਰ ਵਿੱਚ 5 ਨਵੇਂ ਮੰਤਰੀਆਂ ਦੀ ਐਂਟਰੀ ਹੋਵੇਗੀ । CM ਭਗਵੰਤ ਮਾਨ ਦੇ ਮੰਤਰੀ ਮੰਡਲ ਦਾ ਵਿਸਥਾਰ ਪੰਜਾਬ ਰਾਜਭਵਨ ਵਿੱਚ ਪੰਜ ਨਵੇਂ ਮੰਤਰੀ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਗਮ ਅੱਜ ਸ਼ਾਮ 5 ਹੋਵੇਗਾ ।

ਮੰਤਰੀ ਮੰਡਲ ਦੇ ਵਿਸਥਾਰ ਵਿੱਚ ਸ਼ਾਮਿਲ ਹੋਣ ਵਾਲੇ ਮੰਤਰੀਆਂ ਵਿੱਚ ਪਹਿਲਾ ਨਾਮ ਡਾ.ਇੰਦਰਬੀਰ ਸਿੰਘ ਦਾ ਹੈ ਜੋ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਹੈ। ਦੂਜਾ ਨਾਮ ਅਮਨ ਅਰੋੜਾ ਦਾ ਹੈ ਜੋ ਸੰਗਰੂਰ ਦੀ ਸੁਨਾਮ ਸੀਟ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ। ਤੀਜਾ ਨਾਮ ਫੌਜਾ ਸਿੰਘ ਸਰਾਰੀ ਦਾ ਹੈ ਜੋ ਕਿ ਸਰਾਰੀ ਗੁਰੂਹਰਸਹਾਏ ਤੋਂ ਵਿਧਾਇਕ ਹਨ। ਚੌਥਾ ਨਾਮ ਚੇਤਨ ਸਿੰਘ ਜੋੜਾਮਾਜਰਾ ਦਾ ਹੈ ਜੋ ਕਿ ਪਟਿਆਲਾ ਤੋਂ ਵਿਧਾਇਕ ਹਨ। ਪੰਜਵਾਂ ਨਾਮ ਅਨਮੋਲ ਗਗਨ ਮਾਨ ਦਾ ਹੈ ਜੋ ਖਰੜ ਤੋਂ ਵਿਧਾਇਕ ਹਨ।

ਇਸ ਵਿਸਥਾਰ ਤੋਂ ਬਾਅਦ ਮਾਨ ਮੰਤਰੀ ਮੰਡਲ ਦੇ CM ਮਾਨ ਸਣੇ ਮੰਤਰੀਆਂ ਦੀ ਕੁੱਲ ਗਿਣਤੀ 15 ਹੋ ਜਾਵੇਗੀ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ CM ਸਣੇ ਇਸ ਵੇਲੇ 10 ਮੰਤਰੀ ਸ਼ਾਮਿਲ ਹਨ, ਜਿਨ੍ਹਾਂ ਵਿੱਚ 4 ਮੰਤਰੀ ਮਾਝਾ, 4 ਮਾਲਵਾ ਤੇ 1 ਦੋਆਬਾ ਤੋਂ ਹਨ। ਹਾਲਾਂਕਿ ਮਾਨ ਦੀ ਕੈਬਨਿਟ ਵਿੱਚ ਸ਼ਾਮਲ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ ।

Facebook Comments

Trending