ਇੰਡੀਆ ਨਿਊਜ਼
ਐੱਫ ਐੱਮ ਸੀ ਕੰਪਨੀ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਦੇਵੇਗੀ ਸਕਾਲਰਸ਼ਿਪ
Published
3 years agoon

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਮੁੰਬਈ ਸਥਿਤ ਖੇਤੀ ਵਿਗਿਆਨ ਕੰਪਨੀ ਐੱਫ ਐੱਮ ਸੀ ਇੰਡੀਆ ਪ੍ਰਾਈਵੇਟ ਲਿਮਿਟਡ ਨਾਲ ਇੱਕ ਸਮਝੌਤੇ ਤੇ ਦਸਤਖਤ ਕੀਤੇ । ਇਸ ਸਮਝੌਤੇ ਅਨੁਸਾਰ ਐੱਫ ਐੱਮ ਸੀ ਕੰਪਨੀ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਵੇਗੀ । ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਪੀ.ਏ.ਯੂ. ਵੱਲੋਂ ਰਜਿਸਟਰਾਰ ਡਾ. ਸ਼ੰਮੀ ਕਪੂਰ ਅਤੇ ਐੱਫ ਐੱਮ ਸੀ ਇੰਡੀਆ ਪ੍ਰਾਈਵੇਟ ਲਿਮਿਟਡ ਮੁੰਬਈ ਵੱਲੋਂ ਡਾ. ਆਨੰਦਕਿ੍ਰਸ਼ਨਨ ਬਾਲਾਰਮਨ, ਨਿਰਦੇਸ਼ਕ ਖੋਜ ਅਤੇ ਵਿਕਾਸ ਨੇ ਸਹੀ ਪਾਈ।
ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸੰਦੀਪ ਬੈਂਸ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਪੀ.ਏ.ਯੂ. ਖੇਤੀ ਅਤੇ ਸੰਬੰਧਤ ਖੇਤਰਾਂ ਵਿੱਚ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਨੂੰ ਸਮਰਪਿਤ ਸੰਸਥਾ ਹੈ । ਉਹਨਾਂ ਇਸ ਸਮਝੌਤੇ ਬਾਰੇ ਗੱਲ ਕਰਦਿਆਂ ਦੱਸਿਆ ਕਿ ‘ਐੱਫ ਐੱਮ ਸਾਇੰਸ ਲੀਡਰਜ਼ ਸਕਾਲਰਸ਼ਿਪ ਪ੍ਰੋਗਰਾਮ’ ਨੇ ਪੀ ਐੱਚ ਡੀ (ਤਿੰਨ ਸਾਲ) ਅਤੇ ਮਾਸਟਰਜ਼ (ਦੋ ਸਾਲ) ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦੀ ਇੱਛਾ ਜਤਾਈ ਹੈ ।
ਇਸ ਮੌਕੇ ਗੱਲ ਕਰਦਿਆਂ ਐੱਫ ਐੱਮ ਸੀ ਦੇ ਖੋਜ ਅਤੇ ਵਿਕਾਸ ਨਿਰਦੇਸ਼ਕ ਡਾ. ਆਨੰਦਕਿ੍ਰਸ਼ਨਨ ਬਾਲਾਰਮਨ ਨੇ ਦੱਸਿਆ ਕਿ ਐੱਫ ਐੱਮ ਸੀ ਖੇਤੀ ਵਿਗਿਆਨਾਂ ਨੂੰ ਸਮਰਪਿਤ ਇੱਕ ਕੰਪਨੀ ਹੈ ਜਿਸ ਨੇ ਭਾਰਤ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚ ਅਕਾਦਮਿਕ ਵਿਕਾਸ ਲਈ ‘ਐੱਫ ਐੱਮ ਸਾਇੰਸ ਲੀਡਰਜ਼ ਸਕਾਲਰਸ਼ਿਪ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ ਹੈ । ਇਸਦਾ ਉਦੇਸ਼ ਖੇਤੀ ਖੇਤਰ ਦੇ ਵਿਦਿਆਰਥੀਆਂ ਨੂੰ ਖੋਜ ਲਈ ਉਤਸ਼ਾਹਿਤ ਕਰਕੇ ਇਸ ਖੇਤਰ ਨੂੰ ਅਗਾਂਹਵਧੂ ਅਤੇ ਮਾਹਿਰ ਵਿਗਿਆਨੀ ਦੇਣਾ ਹੈ ।
You may like
-
ਪਰਾਲੀ ਨਾਲ ਚੱਲਣ ਵਾਲੇ ਬਾਇਓਗੈਸ ਪਲਾਂਟ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ
-
ਪੀਏਯੂ ਨੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਦਾ ਕੀਤਾ 21ਵਾਂ ਸਮਝੌਤਾ
-
ਵਿੱਤ ਪ੍ਰਦਾਨ ਕਰਨ ਲਈ ਨੀਲਮ ਸਾਈਕਲ ਅਤੇ ਯੂਨੀਅਨ ਬੈਂਕ ਆਫ ਇੰਡੀਆ ਵਿਚਕਾਰ ਸਮਝੌਤਾ
-
ਪੀ.ਏ.ਯੂ. ਨੇ ਟਮਾਟਰਾਂ ਦੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਕੀਤੀ ਸੰਧੀ
-
ਪੀ.ਏ.ਯੂ. ਨੇ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ
-
ਪੀਏਯੂ ਨੇ ਵਪਾਰਕ ਬੀਜ ਉਤਪਾਦਨ ਲਈ ਭੋਪਾਲ ਦੀ ਫਰਮ ਨਾਲ ਕੀਤਾ ਸਮਝੌਤਾ