ਖੇਤੀਬਾੜੀ
ਕਿਸਾਨਾਂ ਵਲੋਂ ਖੇਤਾਂ ‘ਚ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ
Published
3 years agoon

ਲੁਧਿਆਣਾ : ਪੰਜਾਬ ‘ਚ ਮੌਸਮ ਦੇ ਖੁਸ਼ਗਵਾਰ ਹੋਣ ਨਾਲ ਕਿਸਾਨਾਂ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ‘ਚ ਹਲਕੀ ਬਾਰਸ਼ ਦਾ ਲਾਹਾ ਲੈਂਦਿਆਂ 17 ਜੂਨ ਤੋਂ ਇਕ ਦਿਨ ਪਹਿਲਾਂ ਹੀ ਝੋਨੇ ਦੀ ਲਵਾਈ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੇ ਖੇਤਾਂ ‘ਚ ਕਿਸਾਨ ਆਪਣੇ ਖੇਤਾਂ ‘ਚ ਝੋਨੇ ਦੀ ਲਵਾਈ ਵਿਚ ਜੁਟੇ ਹੋਏ ਹਨ ਤੇ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਵਲੋਂ ਖੇਤਾਂ ‘ਚ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ।
ਇਸ ਵਾਰ ਸੂਬੇ ‘ਚ ਆਪ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਝੋਨੇ ਦੇ ਸੀਜ਼ਨ ਲਈ 17 ਜੂਨ ਤੋਂ ਬਿਜਲੀ ਨਿਗਮ ਨੂੰ ਟਿਊਬਵੈਲਾਂ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੇਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਕਿਸਾਨਾਂ ਵਲੋਂ ਇਕ ਦਿਨ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰਦਿਆਂ ਝੋਨੇ ਦੀ ਲਵਾਈ ਦੇ ਕੰਮ ਜਲਦੀ ਨਿਬੇੜਨ ਲਈ ਕਮਰਕੱਸੇ ਕਸ ਲਏ ਗਏ ਹਨ।
ਪਿੰਡ ਵਲੀਪੁਰ ਕਲਾਂ ‘ਚ ਕਿਸਾਨ ਜਗਜੀਤ ਸਿੰਘ ਜੱਗੀ ਖਹਿਰਾ ਵੱਲੋਂ ਆਪਣੇ ਖੇਤਾਂ ‘ਚ ਝੋਨੇ ਦੀ ਲਵਾਈ ਦੇ ਨਾਲ ਠੇਕੇ ‘ਤੇ ਜ਼ਮੀਨ ਲੈ ਕੇ ਉਸ ਵਿਚ ਵੀ ਝੋਨੇ ਦੀ ਲਵਾਈ ਲਈ ਕੱਦੂ ਕੀਤੇ ਜਾ ਰਹੇ ਸਨ ਤੇ ਪ੍ਰਵਾਸੀ ਮਜ਼ਦੂਰ ਝੋਨੇ ਦੀ ਪਨੀਰੀ ਪੁੱਟ ਰਹੇ ਸਨ। ਅਗਾਂਹਵਧੂ ਕਿਸਾਨ ਪ੍ਰਗਟ ਸਿੰਘ ਢਿੱਲੋਂ ਆਲੀਵਾਲ, ਹਰਜੀਤ ਸਿੰਘ ਖਹਿਰਾ ਸਮੇਤ ਹੋਰ ਪਿੰਡਾਂ ‘ਚ ਕਿਸਾਨਾਂ ਵਲੋਂ ਵੀ ਝੋਨੇ ਦੀ ਲਵਾਈ ਦੇ ਕੰਮ ਤੇਜ਼ੀ ਨਾਲ ਸ਼ੁਰੂ ਕੀਤੇ ਜਾ ਚੁੱਕੇ ਹਨ।
You may like
-
ਨਵੇਂ ਬਿਜਲੀ ਕੁਨੈਕਸ਼ਨਾਂ ‘ਚ ਲੱਗਣਗੇ ਸਮਾਰਟ ਮੀਟਰ, ਖਪਤਕਾਰ ਮੋਬਾਈਲ ‘ਤੇ ਦੇਖ ਸਕਣਗੇ ਖਪਤ
-
ਸੂਬੇ ਦੇ ਕਿਸਾਨਾਂ ਨੂੰ ਭਰੋਸੇਮੰਦ ਬਿਜਲੀ ਸਪਲਾਈ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ – ਹਰਭਜਨ ਸਿੰਘ ਈ.ਟੀ.ਓ.
-
ਪੰਜਾਬ ਦੇ ਥਰਮਲਾਂ ‘ਚ ਫਿਰ ਗਹਿਰਾਇਆ ਕੋਲੇ ਦਾ ਸੰਕਟ, 1 ਤੋਂ 5 ਦਿਨਾਂ ਦਾ ਬਚਿਆ ਕੋਲਾ, ਮੰਗ 8 ਹਜ਼ਾਰ ਮੈਗਾਵਾਟ ਤੋਂ ਪਾਰ
-
ਕੇਂਦਰ ਸਰਕਾਰ ਵਲੋਂ ਕੋਲੇ ਦੀ ਸਪਲਾਈ ਯੋਜਨਾ ਬਦਲਣ ਨਾਲ ਹੋ ਸਕਦੈ ਬਿਜਲੀ ਸੰਕਟ
-
ਕਮਰਸੀਅਲ ਬਿਜਲੀ ਰੇਟ ਵਧਾਉਣ ‘ਤੇ ਛੋਟੇ ਕਾਰਖਾਨੇਦਾਰਾਂ ਨੇ ਕੀਤਾ ਜ਼ੋਰਦਾਰ ਵਿਰੋਧ
-
ਬਿਜਲੀ ਬੰਦ ਹੈ ਤਾਂ ਹੁਣ ਇਨ੍ਹਾਂ ਨੰਬਰਾਂ ‘ਤੇ ਵੀ ਕਰੋ ਸ਼ਿਕਾਇਤ, ਪੰਜਾਬ ਪਾਵਰਕਾਮ ਨੇ ਜਾਰੀ ਕੀਤੇ ਹੋਰ ਮੋਬਾਈਲ ਨੰਬਰ