ਅਪਰਾਧ
ਵਿਆਹੁਤਾ ਨੂੰ ਦਾਜ ਲਈ ਤੰਗ ਕਰਨ ਦੇ ਆਰੋਪੀ ਪਤੀ ਤੇ ਸੱਸ ਖ਼ਿਲਾਫ਼ ਪਰਚਾ ਦਰਜ
Published
3 years agoon

ਲੁਧਿਆਣਾ : ਦਾਜ ਦੇ ਲਾਲਚ ਵਿੱਚ ਵਿਆਹੁਤਾ ਨੂੰ ਤੰਗ ਕਰਨ ਦੇ ਆਰੋਪੀ ਪਤੀ ਤੇ ਸੱਸ ਖ਼ਿਲਾਫ਼ ਥਾਣਾ ਵੂਮੈਨ ਸੈੱਲ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਅੰਬੇਦਕਰ ਨਗਰ ਬਾਬਾ ਥਾਨ ਸਿੰਘ ਚੌਕ ਦੀ ਰਹਿਣ ਵਾਲੀ ਯਾਸ਼ੀਕਾ ਸਚਦੇਵਾ ਦੇ ਬਿਆਨ ਉਪਰ ਪੀੜਤਾ ਦੇ ਪਤੀ ਵਨੀਤ ਸਚਦੇਵਾ ਤੇ ਸੱਸ ਲਤਾ ਸਚਦੇਵਾ ਵਾਸੀ ਸ਼ਿਵਾਜੀ ਨਗਰ ਖਿਲਾਫ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਯਾਸ਼ੀਕਾ ਸਚਦੇਵਾ ਮੁਤਾਬਕ ਉਸ ਦਾ ਵਿਆਹ ਬੀਤੇ ਵਰ੍ਹੇ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਵਨੀਤ ਸਚਦੇਵਾ ਨਾਲ ਹੋਇਆ ਸੀ। ਵਿਆਹ ਵਿੱਚ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਇਸਤਰੀ ਧਨ ਦੇ ਰੂਪ ਵਿੱਚ ਗਹਿਣਾ ਤੇ ਘਰੇਲੂ ਪ੍ਰਯੋਗ ਦੀਆਂ ਮਹਿੰਗੀਆਂ ਵਸਤਾਂ ਦਿੱਤੀਆਂ ਸਨ। ਯਸ਼ਿਕਾ ਮੁਤਾਬਕ ਵਿਆਹ ਤੋਂ ਮਹਿਜ਼ ਕੁਝ ਦਿਨ ਬਾਅਦ ਹੀ ਉਸ ਦਾ ਪਤੀ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ਤੋਂ ਕਲੇਸ਼ ਕਰ ਕੇ ਕੁੱਟਮਾਰ ਕਰਨ ਲੱਗ ਗਿਆ।
ਪੀੜਤ ਮੁਤਾਬਕ ਵਿਆਹ ਤੋਂ ਪਹਿਲਾਂ ਹੋਏ ਇਕ ਵਿਵਾਦ ‘ਚ ਪਰਚੇ ਤੋਂ ਬਚਣ ਲਈ ਉਸ ਦੇ ਪਤੀ ਨੇ ਉਸ ਨਾਲ ਵਿਆਹ ਕਰਵਾਇਆ ਸੀ ਤੇ ਵਿਆਹ ਤੋਂ ਬਾਅਦ ਮਿਥੀ ਸਾਜ਼ਿਸ਼ ਤਹਿਤ ਉਸ ਨੂੰ ਅਲੱਗ ਘਰ ਵਿੱਚ ਰੱਖ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਤੀ ਦੀਆਂ ਕਰਤੂਤਾਂ ਵਿਚ ਉਸ ਦੀ ਸੱਸ ਵੀ ਪਤੀ ਦਾ ਹੀ ਸਾਥ ਦਿੰਦੀ ਸੀ। ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਵੂਮੈਨ ਸੈੱਲ ਪੁਲਿਸ ਕੋਲ ਦਰਜ ਕਰਵਾ ਦਿੱਤੀ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ