ਪੰਜਾਬੀ
ਪੰਜਾਬ ਰੋਡਵੇਜ਼/ਪਨਬੱਸ ਦੇ ਕੱਚੇ ਕਾਮਿਆਂ ਵਲੋਂ ਤਨਖਾਹਾਂ ਨਾ ਮਿਲਣ ਕਾਰਨ ਸੂਬਾ ਭਰ ‘ਚ ਗੇਟ ਰੈਲੀਆਂ
Published
3 years agoon
ਲੁਧਿਆਣਾ : ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਅਧੀਨ ਚੱਲ ਰਹੀ ਪੰਜਾਬ ਰੋਡਵੇਜ਼ ਤੇ ਪਨਬੱਸ ‘ਚ ਤਾਇਨਾਤ ਕੱਚੇ ਕਾਮਿਆਂ ਦੀ ਸੂਬਾ ਪੱਧਰੀ ਜਥੇਬੰਦੀ ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਤਨਖਾਹਾਂ ਤੇ ਹੋਰ ਮੰਗਾਂ ਨੂੰ ਲੈ ਕੇ ਸੂਬੇ ਦੇ ਸਮੂਹ ਬੱਸ ਅੱਡਿਆਂ ਅੱਗੇ ਗੇਟ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਸੂਬੇ ਦੇ ਹੋਰਨਾਂ ਜ਼ਿਲਿ੍ਆਂ ਦੀ ਤਰ੍ਹਾਂ ਲੁਧਿਆਣਾ ਸਥਿਤ ਬੱਸ ਅੱਡੇ ‘ਚ ਵੀ ਪੰਜਾਬ ਰੋਡਵੇਜ਼/ਪਨਬਸ ਦੇ ਕੱਚੇ /ਠੇਕਾ ਮੁਲਾਜ਼ਮਾਂ ਵਲੋਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂ ਅਤੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਸਤਨਾਮ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਪੰਜਾਬ ਰੋਡਵੇਜ ਦੀ ਅਣਦੇਖੀ ਕਰ ਰਹੀ ਹੈ।
ਇਸ ਦਾ ਨਤੀਜਾ ਇਹ ਹੈ ਕਿ ਠੇਕਾ /ਕੱਚੇ ਮੁਲਾਜ਼ਮਾਂ ਨੂੰ ਹਰੇਕ ਮਹੀਨੇ ਦੀ 5 ਤਰੀਕ ਨੂੰ ਤਨਖਾਹ ਮਿਲ ਜਾਂਦੀ ਸੀ ਜਦ ਕਿ ਪਿਛਲੇ ਮਹੀਨੇ ਵੀ ਉਨ੍ਹਾਂ ਨੂੰ 17 ਤਰੀਕ ਨੂੰ ਮਿਲੀ ਸੀ ਤੇ ਮਾਰਚ ਮਹੀਨੇ ਦੀ ਤਨਖਾਹ ਲਈ ਅਪ੍ਰੈਲ ਮਹੀਨੇ ਦੀ ਅੱਜ 12 ਤਰੀਕ ਹੋ ਜਾਣ ਤੱਕ ਬੱਜਟ ਵੀ ਜਾਰੀ ਨਹੀਂ ਹੋਇਆ।
ਇਸ ਮੌਕੇ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਟਾਫ ਦੀ ਕਮੀ ਕਾਰਨ ਡਿਪੂਆਂ ‘ਚ ਬੱਸਾਂ ਖੜ੍ਹੀਆਂ ਹਨ, ਜਿਹੜੇ ਕੱਚੇ ਕਾਮੇ ਨਾਜਾਇਜ਼ ਕੰਡੀਸ਼ਨਾਂ ਲਗਾਕੇ ਡਿਊਟੀਆਂ ਤੋਂ ਕੱਢੇ ਗਏ ਹਨ, ਨੂੰ ਮੁੜ ਬਹਾਲ ਕੀਤਾ ਜਾਵੇ। ਇਸ ਮੌਕੇ ਡਿਪੂ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ, ਪੀ ਆਰ ਟੀ ਸੀ ਮੁਲਾਜ਼ਮ ਜਥੇਬੰਦੀ ਦੇ ਹਰਜਿੰਦਰ ਸਿੰਘ, ਹਰਮੀਤ ਦਾਸ, ਮਨਜੀਤ ਸਿੰਘ, ਸੁਖਦੀਪ ਸਿੰਘ ਤੇ ਸ਼ਾਮ ਲਾਲ ਨੇ ਵੀ ਸੰਬੋਧਨ ਕੀਤਾ।
You may like
-
ਪੰਜਾਬ ਰੋਡਵੇਜ਼ ਦੇ ਕੰਡਕਟਰ ਨੇ ਬੱਚੇ ਨੂੰ ਬੱਸ ਵਿੱਚੋਂ ਸੁੱ. ਟਿਆ, ਦਾਦੀ ਪਾਉਂਦੀ ਰਹੀ ਰੌਲਾ
-
ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ ਦੇ ਬ੍ਰੇਕ ਫੇਲ, ਪਿਆ ਚੀਕ ਚਿਹਾੜਾ
-
ਸਰਕਾਰੀ ਬੱਸਾਂ ਦੇ ਕੱਚੇ/ਠੇਕਾ ਕਾਮਿਆਂ ਨੇ ਕੀਤਾ ਇਸ ਦਿਨ ਤੋਂ ਹੜਤਾਲ ਦਾ ਐਲਾਨ
-
ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਡਰਾਈਵਰ ਤੇ ਕੰਡਕਟਰਾਂ ਵੱਲੋਂ ਅੱਜ ਹੜਤਾਲ
-
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਵਿਚਾਰ-ਵਟਾਂਦਰਾ
-
7ਵਾਂ ਤਨਖ਼ਾਹ ਸਕੇਲ ਲਾਗੂ ਕਰਵਾਉਣ ਲਈ ਪੀ.ਏ.ਯੂ. ਦੇ ਅਧਿਆਪਕਾਂ ਵਲੋਂ ਗੇਟ ਰੈਲੀ
