ਪੰਜਾਬੀ
ਵਾਹਨਾਂ ਦੀ ਆਵਾਜਾਈ ਲਈ ਜਵੱਦੀ ਪੁਲ ਨੇੜੇ ਰੋਡ ਕੱਟ ਖੁਲਵਾਇਆ
Published
3 years agoon

ਲੁਧਿਆਣਾ : ਲੁਧਿਆਣਾ ਪੱਛਮੀ ਦੇ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਜ਼ਿਲ੍ਹਾ ਵਾਸੀਆਂ ਦੀ ਸੁਵਿਧਾ ਲਈ ਅੱਜ ਸਥਾਨਕ ਸਿੱਧਵਾਂ ਨਹਿਰ (ਨੇੜੇ ਜਵੱਦੀ ਪੁਲ) ਦੇ ਨਾਲ-ਨਾਲ ਦੱਖਣੀ ਬਾਈਪਾਸ ‘ਤੇ ਰੋਡ ਕੱਟ ਨੂੰ ਖੁਲਵਾਇਆ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਵਿਧਾਇਕ ਦਾ ਧੰਨਵਾਦ ਕੀਤਾ।
ਵਿਧਾਇਕ ਸ੍ਰੀ ਗੋਗੀ ਨੇ ਦੱਸਿਆ ਕਿ ਜਵੱਦੀ, ਕੈਨਾਲ ਐਵੀਨਿਊ ਆਦਿ ਇਲਾਕਿਆਂ ਵਿੱਚ ਵਸਦੇ ਵੱਡੀ ਗਿਣਤੀ ਵਾਸੀਆਂ ਨੂੰ ਯੂ-ਟਰਨ ਲੈਣ ਲਈ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ ਅਤੇ ਇਸ ਸੜਕ ਦੇ ਕੱਟ ਨੂੰ ਖੋਲ੍ਹਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੱਖਣੀ ਬਾਈਪਾਸ ‘ਤੇ ਜਾਣ ਵਾਲੇ ਅਤੇ ਫਿਰੋਜ਼ਪੁਰ ਰੋਡ ਵਾਲੇ ਪਾਸੇ ਤੋਂ ਆਉਣ ਵਾਲੇ ਵਿਅਕਤੀ ਨੂੰ ਜਵੱਦੀ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵੱਲ ਯੂ-ਟਰਨ ਲੈਣ ਲਈ ਦੁੱਗਰੀ ਤੱਕ ਦਾ ਪੈਂਡਾ ਤੈਅ ਕਰਨਾ ਪੈਂਦਾ ਸੀ।
ਉਨ੍ਹਾਂ ਕਿਹਾ ਕਿ ਇਸ ਸੜਕ ਦੇ ਕੱਟ ਦੇ ਖੁੱਲ੍ਹਣ ਨਾਲ ਹਾਦਸੇ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੜਕ ਦੇ ਦੋਵੇਂ ਪਾਸੇ ਸਪੀਡ ਬ੍ਰੇਕਰ ਬਣਾਉਣ ਲਈ ਕਿਹਾ ਗਿਆ ਹੈ, ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਨੂੰ ਵੀ ਇਸ ਕੱਟ ‘ਤੇ ਟ੍ਰੈਫਿਕ ਲਾਈਟਾਂ ਲਗਾ ਕੇ ਪੱਕੇ ਤੌਰ ‘ਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
You may like
-
ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਨੀਂਹ ਪੱਥਰ ਤੋੜਨ ‘ਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਜਵਾਬ, ਪੜ੍ਹੋ…
-
ਆਰੀਆ ਕਾਲਜ ‘ਚ ‘ਦਾਨ ਉਤਸਵ’ ਤਹਿਤ ਦਾਨ ਮੁਹਿੰਮ ਦਾ ਆਯੋਜਨ
-
ਡੇਂਗੂ, ਚਿਕਨਗੁਣੀਆ ਤੋਂ ਬਚਾਅ ਸਬੰਧੀ ਜਾਰੀ ਵੱਖ-ਵੱਖ ਗਤੀਵਿਧੀਆਂ ਦੀ ਕੀਤੀ ਸਮੀਖਿਆ
-
ਲੁਧਿਆਣਾ ‘ਚ ਕੁੱਤਿਆਂ ਦੇ ਸੈਰ ਲਈ ਸਪੈਸ਼ਲ ਪਾਰਕ, ਝੂਲਿਆਂ ਤੋਂ ਇਲਾਵਾ ਬਿਊਟੀ ਪਾਰਲਰ ਦੀ ਸਹੂਲਤ
-
ਵਿਧਾਇਕ ਭੋਲਾ ਗਰੇਵਾਲ ਨੇ ਹਲਕੇ ‘ਚ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਦੇ ਦਿੱਤੇ ਨਿਰਦੇਸ਼
-
ਪ੍ਰਾਜੈਕਟ ਸਾਈਟ ’ਤੇ ਬੋਰਡ ਲਾਉਣ ਦੇ ਨਿਰਦੇਸ਼, ਕੀਤੀ ਜਾ ਸਕੇਗੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ