Connect with us

ਪੰਜਾਬੀ

ਪ੍ਰਾਜੈਕਟ ਸਾਈਟ ’ਤੇ ਬੋਰਡ ਲਾਉਣ ਦੇ ਨਿਰਦੇਸ਼, ਕੀਤੀ ਜਾ ਸਕੇਗੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ

Published

on

Instructions for putting up a board at the project site, any kind of complaint can be made

ਲੁਧਿਆਣਾ : ਨਗਰ ਨਿਗਮ ਪ੍ਰਸ਼ਾਸਨ ਵਲੋਂ ਪ੍ਰਾਜੈਕਟ ਸਾਈਟ ’ਤੇ ਬੋਰਡ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਸ਼ੇਨਾ ਅਗਰਵਾਲ ਨੇ ਕਿਹਾ ਕਿ ਆਮ ਤੌਰ ’ਤੇ ਲੋਕਾਂ ਅਤੇ ਜਨਪ੍ਰਤੀਨਿਧੀਆਂ ਵਲੋਂ ਆਪਣੇ ਏਰੀਆ ’ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਪੂਰੀ ਜਾਣਕਾਰੀ ਨਾ ਹੋਣ ਦੀ ਸ਼ਿਕਾਇਤ ਕੀਤੀ ਜਾਂਦੀ ਹੈ, ਜਿਸ ’ਚ ਕਿਸੇ ਪ੍ਰਾਜੈਕਟ ਦੇ ਸਮੇਂ ’ਤੇ ਸ਼ੁਰੂ ਜਾਂ ਪੂਰਾ ਨਾ ਹੋਣ ਦਾ ਪਹਿਲੂ ਮੁੱਖ ਰੂਪ ’ਚ ਸ਼ਾਮਲ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੇ ਸਾਰੇ ਵਿਕਾਸ ਕਾਰਜਾਂ ਦੀ ਸਾਈਟ ’ਤੇ ਇਨਫਰਮੇਸ਼ਨ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕਮਿਸ਼ਨਰ ਮੁਤਾਬਕ ਇਨ੍ਹਾਂ ਬੋਰਡਾਂ ’ਚ ਵਿਕਾਸ ਕਾਰਜਾਂ ’ਤੇ ਆਉਣ ਵਾਲੀ ਲਾਗਤ ਤੋਂ ਇਲਾਵਾ ਸ਼ੁਰੂ ਜਾਂ ਪੂਰਾ ਨਾ ਹੋਣ ਦੇ ਪੀਰੀਅਡ ਦੀ ਡਿਟੇਲ ਦਿੱਤੀ ਜਾਵੇਗੀ, ਜਿੱਥੇ ਸਬੰਧਤ ਨਗਰ ਨਿਗਮ ਅਫਸਰਾਂ ਦੇ ਨੰਬਰ ਵੀ ਲਿਖੇ ਹੋਣਗੇ। ਜਿੱਥੇ ਲੋਕ ਵਿਕਾਸ ਕਾਰਜਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਕਰ ਸਕਦੇ ਹਨ। ਕਮਿਸ਼ਨਰ ਸ਼ੇਨਾ ਅਗਰਵਾਲ ਅਨੁਸਾਰ ਵਿਕਾਸ ਕਾਰਜਾਂ ਦੀ ਸਾਈਟ ’ਤੇ ਇਨਫਰਮੇਸ਼ਨ ਬੋਰਡ ਲਗਾਉਣ ਦਾ ਫ਼ੈਸਲਾ ਪਾਰਦਰਸ਼ਤਾ ਲਿਆਉਣ ਦੇ ਨਾਲ ਹੀ ਅਫ਼ਸਰਾਂ ਅਤੇ ਠੇਕੇਦਾਰਾਂ ਦੀ ਜਵਾਬਦੇਹੀ ਵਧਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ, ਜਿਸ ਵਿਚ ਪਬਲਿਕ ਦੀ ਨਿਗਰਾਨੀ ਨਾਲ ਵਿਕਾਸ ਕਾਰਜਾਂ ’ਚ ਕੁਆਲਿਟੀ ਕੰਟਰੋਲ ਨਿਯਮਾਂ ਦੀ ਪਾਲਣ ਹੋਣਾ ਯਕੀਨੀ ਬਣਾਉਣ ’ਚ ਮਦਦ ਮਿਲੇਗੀ।

Facebook Comments

Trending