ਖੇਤੀਬਾੜੀ
ਪੀ.ਏ.ਯੂ. ਕਿਸਾਨ ਕਲੱਬ ਦੀ ਹੋਈ ਮਹੀਨਾਵਾਰ ਮੀਟਿੰਗ
Published
3 years agoon
 
																								
ਲੁਧਿਆਣਾ :  ਪੀ.ਏ.ਯੂ. ਕਿਸਾਨ ਕਲੱਬ ਦੀ ਮਹੀਨਾਵਾਰ ਮੀਟਿੰਗ ਅੱਜ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਕਰਵਾਈ ਗਈ । ਸਮਾਗਮ ਦੇ ਕੁਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਵਾਗਤੀ ਸ਼ਬਦ ਬੋਲਦਿਆਂ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ।
ਪਲਾਂਟ ਬਰੀਡਰ ਡਾ. ਜਵਾਲਾ ਜਿੰਦਲ ਨੇ ਮੱਕੀ ਦੀ ਫਸਲ ਦੇ ਕੀੜੇ-ਮਕੌੜਿਆਂ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਦੀ ਰੋਕਥਾਮ ਦੇ ਨੁਕਤੇ ਦੱਸੇ । ਕੀਟ ਵਿਗਿਆਨੀ ਡਾ. ਰਵਿੰਦਰ ਸਿੰਘ ਨੇ ਦਾਲਾਂ ਦੇ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਗੱਲ ਕੀਤੀ । ਡਾ. ਰਵਿੰਦਰ ਸਿੰਘ ਚੰਦੀ ਨੇ ਸਬਜ਼ੀਆਂ ਦੀਆਂ ਫ਼ਸਲਾਂ ਉੱਪਰ ਆਉਣ ਵਾਲੇ ਕੀੜੇ-ਮਕੌੜਿਆਂ ਅਤੇ ਉਹਨਾਂ ਦੀ ਰੋਕਥਾਮ ਦੇ ਤਰੀਕੇ ਦੱਸੇ ।
ਐੱਸ ਪੀ ਐੱਸ ਹਸਪਤਾਲ ਲੁਧਿਆਣਾ ਦੇ ਡਾ. ਰਵਿੰਦਰ ਸਿੰਘ ਕੂਕਾ ਨੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਡਾ. ਸਮੀਰ ਭੁਰਵਾਣੀ ਨੇ ਗੁਰਦਿਆਂ ਦੇ ਰੋਗਾਂ ਤੋਂ ਬਚਾਅ ਦੇ ਤਰੀਕੇ ਦੱਸੇ । ਇਸ ਵਿੱਚ 68 ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਿਲ ਹੋਏ । ਅੰਤ ਵਿੱਚ ਕਿਸਾਨ ਕਲੱਬ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਪੂਨੀਆਂ ਨੇ ਸਭ ਦਾ ਧੰਨਵਾਦ ਕੀਤਾ । ਸਮਾਗਮ ਦੇ ਆਯੋਜਕ ਸ਼੍ਰੀ ਰਵਿੰਦਰ ਭਲੂਰੀਆ ਸਨ ।
You may like
- 
    ਯੂਨੀਵਰਸਿਟੀ ‘ਚ ਵਾਪਰਿਆ ਦਰਦਨਾਕ ਹਾਦਸਾ, ਲਾਇਬ੍ਰੇਰੀਅਨ ਦੀ ਮੌ.ਤ 
- 
    ਐਮ .ਏ .ਪਹਿਲਾ ਅਤੇ ਤੀਜੇ ਸਮੈਸਟਰ ‘ਚੋਂ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਜੀਸੀਜੀ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ 
- 
    ਕਿਸਾਨ ਕਲੱਬ ਦੀ ਮਾਸਿਕ ਮਿਲਣੀ ਵਿੱਚ ਸਾਉਣੀ ਦੀਆਂ ਫ਼ਸਲਾਂ ਬਾਰੇ ਹੋਈ ਵਿਚਾਰ-ਚਰਚਾ 
- 
    ਖੇਤੀ ਮਾਹਿਰ ਫਸਲਾਂ ਦੀਆਂ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਕਰਨ ਜਾਗਰੂਕ – ਵਾਈਸ ਚਾਂਸਲਰ 
- 
    ਪੀ.ਏ.ਯੂ. ਵਿੱਚ ਖੋਜ ਅਤੇ ਪਸਾਰ ਮਾਹਿਰਾਂ ਦੀ ਮਾਸਿਕ ਮੀਟਿੰਗ ਵਿੱਚ ਖੇਤੀ ਦੇ ਚਲੰਤ ਮੁੱਦੇ ਵਿਚਾਰੇ 
- 
    ਪੀ.ਏ.ਯੂ ਕਿਸਾਨ ਕਲੱਬ ਦੀ ਹੋਈ ਮਹੀਨਾਵਾਰ ਮੀਟਿੰਗ 
