Connect with us

ਖੇਤੀਬਾੜੀ

 ਕਿਸਾਨ ਕਲੱਬ ਦੀ ਮਾਸਿਕ ਮਿਲਣੀ ਵਿੱਚ ਸਾਉਣੀ ਦੀਆਂ ਫ਼ਸਲਾਂ ਬਾਰੇ ਹੋਈ ਵਿਚਾਰ-ਚਰਚਾ

Published

on

A discussion about saffron crops took place in the monthly meeting of Kisan Club

ਲੁਧਿਆਣਾ : ਪੀ.ਏ.ਯੂ. ਦੇ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਝੋਨੇ, ਬਾਸਮਤੀ, ਨਰਮੇ, ਮੱਕੀ ਅਤੇ ਮਿਰਚਾਂ ਦੀਆਂ ਫਸਲਾਂ ਵਿੱਚ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ | ਪੌਦਾ ਰੋਗ ਮਾਹਿਰ ਡਾ. ਅਮਰਜੀਤ ਸਿੰਘ ਅਤੇ ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ ਪਾਂਧਾ ਨੇ ਕਿਸਾਨਾਂ ਨੂੰ ਝੋਨੇ ਵਿੱਚ ਮਧਰੇਪਣ ਦੀ ਬਿਮਾਰੀ ਦੇ ਵਾਇਰਸ ਦੇ ਹਮਲੇ ਬਾਰੇ ਜਾਗਰੁਕ ਕੀਤਾ | ਉਹਨਾਂ ਦੱਸਿਆ ਕਿ ਇਸ ਵਾਇਰਸ ਕਾਰਨ ਬੂਟੇ ਛੋਟੇ ਰਹਿ ਜਾਂਦੇ ਹਨ |

ਇਸ ਤੋਂ ਇਲਾਵਾ ਬਾਸਮਤੀ ਵਿੱਚ ਪੈਰਾ ਦੇ ਗਾਲੇ, ਨਰਮੇ ਵਿੱਚ ਗੁਲਾਬੀ ਸੁੰਡੀ ਅਤੇ ਮੱਕੀ ਵਿੱਚ ਫਾਲ ਆਰਮੀਵਰਮ ਦੀ ਰੋਕਥਾਮ ਬਾਰੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ |ਪੀ.ਏ.ਯੂ. ਦੇ ਪਲਾਂਟ ਕਲੀਨਿਕ ਦੇ ਮਾਹਿਰ ਡਾ. ਰਿਤੂ ਰਾਜ ਨੇ ਕਿਸਾਨਾਂ ਨੂੰ ਕਿਸੇ ਵੀ ਬਿਮਾਰੀ ਤੋਂ ਪ੍ਰਭਾਵਿਤ ਜਾਪਦੇ ਪੌਦਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ| ਡਾ. ਪੂਨਮ ਬਖੇਤੀਆ ਅਤੇ ਡਾ. ਅਮਰਜੀਤ ਕੌਰ ਨੇ ਮੌਸਮੀ ਫਲਾਂ ਜਿਵੇਂ ਕਿ ਅੰਬ ਦੀ ਫਰੂਟੀ ਅਤੇ ਪੰਨਾ ਬਣਾਉਣ ਦਾ ਪ੍ਰਦਰਸਨ ਕੀਤਾ |

Facebook Comments

Trending