ਅਪਰਾਧ
ਹੋਟਲ ‘ਚ ਲਿਜਾ ਕੇ ਨਾਬਾਲਗ ਵਿਦਿਆਰਥਣ ਨਾਲ ਕੀਤਾ ਜਬਰ ਜਨਾਹ, ਦੋਸ਼ੀ ਗ੍ਰਿਫਤਾਰ
Published
3 years agoon
ਲੁਧਿਆਣਾ : ਨਬਾਲਗ ਵਿਦਿਆਰਥਣਾਂ ਦੇ ਭੋਲੇਪਣ ਦਾ ਫਾਇਦਾ ਚੁੱਕਦੇ ਹੋਏ ਦੋ ਮਨਚਲੇ ਨੌਜਵਾਨ ਘੁਮਾਉਣ ਦੇ ਬਹਾਨੇ ਉਨ੍ਹਾਂ ਨੂੰ ਜਲੰਧਰ ਦੇ ਇੱਕ ਹੋਟਲ ਵਿੱਚ ਲੈ ਗਏ । ਮੁਲਜ਼ਮਾਂ ਚੋਂ ਇਕ ਨੇ ਹੋਟਲ ਦੇ ਕਮਰੇ ਦੀ ਕੁੰਡੀ ਲਗਾ ਕੇ ਨਾਬਾਲਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ ਜਦਕਿ ਉਸ ਦੀ ਸਹੇਲੀ ਨੇ ਰੌਲਾ ਪਾ ਕੇ ਦੂਸਰੇ ਨੌਜਵਾਨ ਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ।
ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨ ਉੱਪਰ ਨਿਊ ਸਤਿਗੁਰੂ ਨਗਰ ਲੁਧਿਆਣਾ ਦੇ ਰਹਿਣ ਵਾਲੇ ਅਜੇ ਅਤੇ ਰਿਤੇਸ਼ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆ ਨਬਾਲਗ ਲੜਕੀ ਦੇ ਪਿਤਾ ਨੇ ਦੱਸਿਆ ਕਿ ਸ਼ਾਮ ਸੱਤ ਵਜੇ ਦੇ ਕਰੀਬ ਦੋਵੇਂ ਲੜਕੀਆਂ ਘਰ ਦੇ ਬਾਹਰੋਂ ਅਚਾਨਕ ਲਾਪਤਾ ਹੋ ਗਈਆਂ । ਪੂਰੀ ਰਾਤ ਤਲਾਸ਼ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਲੜਕੀਆਂ ਜਲੰਧਰ ਵਿੱਚ ਹਨ।
ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮ ਅਜੇ ਅਤੇ ਰਿਤੇਸ਼ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਿਸ ਅੱਜ ਬੁੱਧਵਾਰ ਦੁਪਹਿਰ ਤੋਂ ਬਾਅਦ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ।
You may like
-
ਢੰਡਾਰੀ ਕਲਾਂ ਇਲਾਕੇ ‘ਚੋਂ ਅਗ/ਵਾ ਬੱਚਾ UP ਤੋਂ ਬਰਾਮਦ, ਸਕੂਲ ਦੇ ਬਾਹਰੋਂਂ ਕੀਤਾ ਸੀ ਕਿਡ/ਨੈਪ
-
ਐਗਜ਼ੀਬਿਸ਼ਨ ‘ਚ ਆਏ ਵਿਦੇਸ਼ੀ ਮਹਿਮਾਨ ਦਾ ਪਾਸਪੋਰਟ, ਲੈਪਟਾਪ ਤੇ ਡਾਲਰ ਚੋਰੀ
-
ਕਰਿੰਦੇ ਦੀ ਗਰਦਨ ‘ਤੇ ਦਾਤ ਰੱਖ ਕੇ ਲੁੱਟੀ 28 ਹਜ਼ਾਰ ਦੀ ਨਕਦੀ, ਮੁਲਜ਼ਮ ਫ਼ਰਾਰ
-
ਬਾਈਕ ਸਵਾਰ ਬਦਮਾਸ਼ਾਂ ਨੇ ਨੌਜਵਾਨਾਂ ਤੋਂ 2 ਮੋਟਰਸਾਈਕਲ, ਮੋਬਾਇਲ ਤੇ ਨਕਦੀ ਲੁੱਟੀ
-
ਪੁਲਿਸ ਨੂੰ ਝਕਾਨੀ ਦੇ ਕੇ ਜਬਰ ਜਨਾਹ ਦਾ ਮੁਲਜ਼ਮ ਫ਼ਰਾਰ, ਮੈਡੀਕਲ ਕਰਵਾਉਂਦੇ ਸਮੇਂ ਵਾਪਰੀ ਘਟਨਾ
-
ਬੇਜ਼ੁਬਾਨਾਂ ਤੇ ਜ਼ੁਲਮ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਜਾਲ ‘ਚ ਬੰਨ੍ਹ ਕੇ ਮਾਰਦਾ ਸੀ ਕੁੱਤੇ
