Connect with us

ਅਪਰਾਧ

ਬੇਜ਼ੁਬਾਨਾਂ ਤੇ ਜ਼ੁਲਮ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਜਾਲ ‘ਚ ਬੰਨ੍ਹ ਕੇ ਮਾਰਦਾ ਸੀ ਕੁੱਤੇ

Published

on

Accused of oppressing orphans arrested, used to kill dogs by tying them in nets, medicines, vaccines and nets recovered

ਲੁਧਿਆਣਾ : ਅਵਾਰਾ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਉਪਰ ਤਸ਼ੱਦਦ ਢਾਹੁਣ ਵਾਲੇ ਮੁਲਜ਼ਮ ਨੂੰ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਜਾਣਕਾਰੀ ਦਿੰਦਿਆਂ ਹੈਲਪ ਫਾਰ ਐਨੀਮਲ ਸੰਸਥਾ ਦੇ ਪ੍ਰਧਾਨ ਮਨੀ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁੱਤਿਆਂ ਨੂੰ ਜਾਲ ਵਿੱਚ ਬੰਨ੍ਹ ਕੇ ਜਾਨੋਂ ਮਾਰ ਦਿੰਦਾ ਸੀ ।

ਸੂਚਨਾ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਮੁਲਜ਼ਮ ਚਾਕਿਆ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਚੋਂ ਕੁੱਤਿਆਂ ਦੀਆਂ ਦਵਾਈਆਂ ਅਤੇ ਜਾਲ ਬਰਾਮਦ ਕੀਤਾ ਹੈ । ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕੂਚਾ ਹਰਨਾਮਦਾਸ ਫੀਲਡਗੰਜ ਦੇ ਵਾਸੀ ਮਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਹਿਨੂਰ ਮਾਰਕੀਟ ਸਾਹਨੇਵਾਲ ਤੋਂ ਅੰਕਿਤ ਜੈਨ ਦਾ ਫੋਨ ਆਇਆ ਕਿ ਚਾਕਿਆ ਸ਼ਰਮਾ ਮੁਹੱਲੇ ਚੋਂ ਕੁੱਤਿਆਂ ਨੂੰ ਚੁੱਕ ਕੇ ਮਾਰ ਦਿੰਦਾ ਹੈ।

ਜਾਣਕਾਰੀ ਤੋਂ ਬਾਅਦ ਸੰਸਥਾ ਦੇ ਮੈਂਬਰ ਜਦ ਮਾਰਕੀਟ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਮੁਲਜ਼ਮ ਜਾਲ ਵਿੱਚ ਫਸਾ ਕੇ ਕੁੱਤੇ ਨੂੰ ਟੀਕਾ ਲਗਾ ਰਿਹਾ ਸੀ ।ਮੁਲਜ਼ਮ ਨੇ ਕੁੱਤੇ ਦੇ ਗਲੇ ਵਿਚ ਟਾਈਟ ਕਰਕੇ ਰੱਸੀ ਬੰਨ੍ਹੀ ਹੋਈ ਸੀ । ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੰਸਥਾ ਦੀ ਮਦਦ ਨਾਲ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਉਸਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

Facebook Comments

Trending