ਅਪਰਾਧ
ਵੱਖ-ਵੱਖ ਥਾਵਾਂ ‘ਤੇ ਜੂਆ ਖੇਡਦੇ ਨੌਜਵਾਨ ਲੱਖਾਂ ਦੀ ਨਕਦੀ ਸਮੇਤ ਗਿ੍ਫ਼ਤਾਰ
Published
3 years agoon

ਲੁਧਿਆਣਾ : ਲੁਧਿਆਣਾ ਪੁਲਿਸ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਸੱਟੇਬਾਜ਼ ਤੇ ਜੂਆ ਖੇਡਦੇ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਦੀ ਨਗਦੀ ਬਰਾਮਦ ਕੀਤੀ।
ਥਾਣਾ ਟਿੱਬਾ ਦੀ ਪੁਲਿਸ ਨੇ ਪ੍ਰੀਤ ਨਗਰ ਵਿਖੇ ਛਾਪੇਮਾਰੀ ਕਰਕੇ ਕੁਸ਼ਾਲ, ਸੰਨੀ, ਤਜਿੰਦਰ, ਸੁਮਿਤ ਤੇ 4 ਹੋਰ ਸਾਥੀਆਂ ਨੂੰ ਜੂਆ ਖੇਡਦਿਆਂ ਗਿ੍ਫਤਾਰ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਲੱਖ 74 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਇਕ ਦੋਸ਼ੀ ਸ਼ਰ੍ਹੇਆਮ ਪ੍ਰੀਤ ਨਗਰ ਵਿਚ ਜੂਆ ਖੇਡ ਰਹੇ ਸਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।
ਦੂਜੇ ਮਾਮਲੇ ‘ਚ ਸਥਾਨਕ ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੀ ਟੀ ਰੋਡ ‘ਤੇ ਸੱਟੇਬਾਜ਼ੀ ਕਰਦੇ ਇੱਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਪੁਨੀਤ ਸਿੰਗਲਾ ਵਾਸੀ ਨਿਊ ਮਾਧੋਪੁਰੀ ਵਜੋਂ ਕੀਤੀ ਗਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ 1260 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਕਥਿਤ ਦੋਸ਼ੀ ਜੀਟੀ ਰੋਡ ‘ਤੇ ਸ਼ਰ੍ਹੇਆਮ ਸੱਟੇਬਾਜ਼ੀ ਕਰ ਰਿਹਾ ਸੀ। ਪੁਲਿਸ ਨੇ ਉਸ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਫੋਕਲ ਪੁਆਇੰਟ ਪੁਲਿਸ ਨੇ ਸੁਨੀਲ ਕੁਮਾਰ ਵਾਸੀ ਉੱਚੀ ਮੰਗਲੀ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜੇ ‘ਚੋਂ ਤੇਲ, 1310 ਰੁਪਏ ਬਰਾਮਦ ਕੀਤੇ ਗਏ ਤੇ ਦੋਸ਼ੀ ਪਿੰਡ ਮੰਗਲੀ ਨੀਚੀ ਨੇੜੇ ਸ਼ਰ੍ਹੇਆਮ ਜੂਆ ਖੇਡ ਰਿਹਾ ਸੀ। ਪੁਲਿਸ ਵਲੋਂ ਲੱਕੀ ਗਿਆਸਪੁਰਾ ਨੂੰ ਵੀ ਗਿ੍ਫ਼ਤਾਰ ਕਰਕੇ ਨਕਦੀ ਬਰਾਮਦ ਕੀਤੀ ਹੈ, ਕਥਿਤ ਦੋਸ਼ੀ ਵੀ ਸੜਕ ‘ਤੇ ਸੱਟੇਬਾਜ਼ੀ ਕਰ ਰਿਹਾ ਸੀ।
You may like
-
ਦੜਾ ਸੱਟਾ ਲਗਾਉਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ, 1 ਲੱਖ 81 ਹਜ਼ਾਰ ਦੀ ਨਕਦੀ ਬਰਾਮਦ
-
ਸ਼ਹਿਰ ‘ਚ ਜੂਏ ਦੇ ਅੱਡੇ ‘ਤੇ ਪੁਲਿਸ ਦੀ ਛਾਪੇਮਾਰੀ, 8 ਜੂਏਬਾਜ਼ਾਂ ਤੋਂ 3 ਲੱਖ ਰੁਪਏ ਦੀ ਨਕਦੀ ਬਰਾਮਦ
-
ਲੁਧਿਆਣਾ ਦੇ ਹੋਟਲ ‘ਚ ਜੂਆ ਖੇਡਦੇ ਹੋਏ 10 ਗ੍ਰਿਫਤਾਰ, ਹਜ਼ਾਰਾ ਦੀ ਨਕਦੀ ਬਰਾਮਦ
-
ਜੂਆ ਖੇਡਦੇ 10 ਨੌਜਵਾਨ ਸਾਢੇ 7 ਲੱਖ ਦੀ ਨਕਦੀ ਸਮੇਤ ਕਾਬੂ
-
ਸ਼ਿਵ ਸੈਨਾ ਨੇਤਾ ਦੇ ਘਰ ਜੂਆ ਖੇਡਦੇ 8 ਗ੍ਰਿਫਤਾਰ, 1.28 ਲੱਖ ਰੁਪਏ ਦੀ ਨਕਦੀ ਬਰਾਮਦ
-
ਲੁਧਿਆਣਾ ‘ਚ ਸੱਟੇਬਾਜ਼ੀ ਕਰਦੇ ਤਿੰਨ ਨੌਜਵਾਨ ਗਿ੍ਫ਼ਤਾਰ