Connect with us

ਪੰਜਾਬੀ

ਸਥਿਰ ਸਰਕਾਰ ਆਉਣ ਨਾਲ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋਣ ਦੀ ਆਸ ਬੱਝੀ -ਆਹੂਜਾ

Published

on

With the advent of a stable government, the problems of the industrialists are expected to be solved - Ahuja

ਲੁਧਿਆਣਾ : ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਤਾਜ਼ਾ ਹੋਈਆਂ ਰਾਜ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ।

ਪ੍ਰਧਾਨ ਸ. ਆਹੂਜਾ ਨੇ ਕਿਹਾ ਕਿ ਇਹ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਅੰਦਰ ਸਥਿਰ ਸਰਕਾਰ ਬਣਨ ਜਾ ਰਹੀ ਹੈ, ਜੋ ਸਨਅਤਕਾਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਾਲੇ ਪਾਸੇ ਧਿਆਨ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਉਦਯੋਗ ਨਾਜ਼ੁਕ ਸਮੇਂ ਵਿਚੋਂ ਲੰਘ ਰਿਹਾ ਹੈ, ਕਿਉਂਕਿ ਰਾਜ ਵਿਚ ਜ਼ਿਆਦਾਤਰ ਐਮ.ਐਸ.ਐਮ.ਈ. ਉਦਯੋਗ ਕੱਚੇ ਮਾਲ ‘ਚ ਲਗਾਤਾਰ ਵਾਧਾ, ਕੱਚੇ ਮਾਲ ਦੀ ਅਣਉਪਲਬਧਤਾ, ਹੁਨਰਮੰਦ ਮਜ਼ਦੂਰਾਂ ਦੀ ਘਾਟ, ਦਿਮਾਗ਼ ਵਰਗੇ ਕਈ ਕਾਰਨਾਂ ਕਰਕੇ ਬੰਦ ਹੋਣ ਦੇ ਕੰਢੇ ‘ਤੇ ਹੈ।

ਉਨ੍ਹਾਂ ਅਪੀਲ ਕੀਤੀ ਕਿ ਭਗਵੰਤ ਮਾਨ ਤੇ ‘ਆਪ’ ਦੇ ਹੋਰ ਸੀਨੀਅਰ ਆਗੂਆਂ ਵਲੋਂ ਮੰਤਰੀਆਂ ਦੀ ਮਜ਼ਬੂਤ ਟੀਮ ਬਣਾਉਣ ਨਾਲ ਉਦਯੋਗ ਤੇ ਵਪਾਰ ਨੂੰ ਮਜ਼ਬੂਤ ਕਰਨ ‘ਚ ਮਦਦ ਮਿਲੇਗੀ।

Facebook Comments

Trending