ਪੰਜਾਬੀ
ਪੀ.ਏ.ਯੂ. ਯੂਨੀਅਨ ਦੀ ਚੋਣ ਲਈ ਇੰਪਲਾਈਜ਼ ਫੋਰਮ ਦੀ ਟੀਮ ਵਲੋਂ ਨਾਮਜ਼ਦਗੀ ਕਾਗਜ਼ ਦਾਖ਼ਲ
Published
3 years agoon

ਲੁਧਿਆਣਾ : 16 ਮਾਰਚ ਨੂੰ ਦੋ ਸਾਲ ਲਈ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਆਹੁਦੇਦਾਰਾਂ ਦੀ ਚੋਣ ਹੋਣ ਜਾ ਰਹੀ ਹੈ, ਜਿਸ ਲਈ ਅੱਜ ਪੀ. ਏ. ਯੂ. ਇੰਪਲਾਈਜ਼ ਫੋਰਮ ਦੀ ਟੀਮ ਨੇ ਬਲਦੇਵ ਸਿੰਘ ਵਾਲੀਆ ਤੇ ਮਨਮੋਹਨ ਸਿੰਘ ਦੀ ਅਗਵਾਈ ਵਿਚ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਪੀ.ਏ. ਯੂ. ਇੰਪਲਾਈਜ਼ ਫੋਰਮ ਦੀ ਟੀਮ ਦੇ ਸਮਰਥਕਾਂ ਨੇ ਭਾਰੀ ਗਿਣਤੀ ਵਿਚ ਹੋਮ ਸਇੰਸ ਕਾਲਜ ਵਿਖੇ ਇੱਕਠੇ ਹੋ ਕੇ ਉਪਰੰਤ ਯੂਨੀਅਨ ਦਫ਼ਤਰ ਜਾ ਕੇ ਚੋਣ ਕਮੇਟੀ ਕੋਲ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ।
ਪੀ.ਏ. ਯੂ. ਇੰਪਲਾਈਜ਼ ਫੋਰਮ ਦੀ ਟੀਮ ਵਲੋਂ ਬਲਦੇਵ ਸਿੰਘ ਵਾਲੀਆ ਨੇ ਪ੍ਰਧਾਨਗੀ ਦੇ ਅਹੁਦੇ ਲਈ ਕਾਗਜ਼ ਦਾਖਲ ਕੀਤੇ ਤੇ ਇਸ ਤੋ ਇਲਾਵਾ ਲਾਲ ਬਹਾਦਰ ਯਾਦਵ ਨੇ ਸੀਨੀਅਰ ਮੀਤ ਪ੍ਰਧਾਨ (ਓਪਨ), ਗੁਰਪ੍ਰੀਤ ਸਿੰਘ ਢਿੱਲੋ ਨੇ ਸੀਨੀਅਰ ਮੀਤ ਪ੍ਰਧਾਨ (ਰਿਜ਼ਰਵ), ਨਵਨੀਤ ਸ਼ਰਮਾ ਨੇ ਮੀਤ ਪ੍ਰਧਾਨ (ਓਪਨ), ਕੇਸ਼ਵ ਰਾਏ ਸੈਣੀ ਨੇ ਮੀਤ ਪ੍ਰਧਾਨ (ਰਿਜ਼ਰਵ), ਮਨਮੋਹਨ ਸਿੰਘ ਨੇ ਜਨਰਲ ਸਕੱਤਰ, ਦਲਜੀਤ ਸਿੰਘ ਨੇ ਖਜ਼ਾਨਚੀ, ਗੁਰਇਕਬਾਲ ਸਿੰਘ ਨੇ ਸਕੱਤਰ-1, ਧਰਮਿੰਦਰ ਸਿੰਘ ਸਿੱਧੂ ਨੇ ਸਕੱਤਰ-2, ਮੋਹਨ ਲਾਲ ਸ਼ਰਮਾ ਨੇ ਸੰਯੁਕਤ ਖਜ਼ਾਨਚੀ-1, ਭੁਪਿੰਦਰ ਸਿੰਘ ਨੇ ਸੰਯੁਕਤ ਖਜ਼ਾਨਚੀ-2 ਲਈ ਨਾਮਜ਼ਦਗੀ ਭਰੀ।
ਇਸੇ ਤਰਾਂ ਹਰਮਿੰਦਰ ਸਿੰਘ ਨੇ ਜਥੇਬੰਦਕ ਸਕੱਤਰ (ਓਪਨ), ਬਲਜਿੰਦਰ ਸਿੰਘ ਨੇ ਜਥੇਬੰਦਕ ਸਕੱਤਰ (ਰਿਜ਼ਰਵ), ਸੁਰਜੀਤ ਸਿੰਘ ਨੇ ਪ੍ਰਚਾਰ ਸਕੱਤਰ (ਓਪਨ) ਅਤੇ ਨੰਦ ਕਿਸ਼ੋਰ ਨੇ ਪ੍ਰਚਾਰ ਸਕੱਤਰ (ਰਿਜ਼ਰਵ) ਦੇ ਅਹੁਦਿਆ ਲਈ ਕਾਗਜ਼ ਦਾਖਲ ਕੀਤੇ | ਪੀ.ਏ. ਯੂ. ਇੰਪਲਾਈਜ਼ ਫੋਰਮ ਵਲੋਂ ਪ੍ਰਧਾਨਗੀ ਦੇ ਅਹੁਦੇ ਦੇ ਉਮੀਦਵਾਰ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਪਿਛਲੇ 2 ਸਾਲਾ ਵਿਚ ਉਨ੍ਹਾਂ ਦੀ ਟੀਮ ਵਲੋਂ ਲਗਭਗ 400-450 ਮੁਲਾਜ਼ਮਾਂ ਦੀਆਂ ਤਰੱਕੀਆਂ ਕਰਵਾਈਆਂ ਗਈਆਂ ਹਨ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ