ਅਪਰਾਧ
ਅਫ਼ੀਮ ਤਸਕਰੀ ਦੇ ਮਾਮਲੇ ’ਚ ਲੜਕੀ ਸਮੇਤ 3 ਗ੍ਰਿਫ਼ਤਾਰ
Published
3 years agoon

ਖੰਨਾ : ਥਾਣਾ ਸਦਰ ਖੰਨਾ ਦੀ ਪੁਲਿਸ ਵੱਲੋਂ 4 ਕਿਲੋਂ ਅਫ਼ੀਮ ਬਰਾਮਦ ਕੀਤੀ ਗਈ ਹੈ। ਅਫ਼ੀਮ ਤਸਕਰੀ ਦੇ ਮਾਮਲੇ ’ਚ ਪੁਲਿਸ ਵੱਲੋਂ ਇੱਕ ਲੜਕੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮ ਅਫ਼ੀਮ ਦੀ ਇਹ ਖੇਪ ਝਾਰਖੰਡ ਤੋਂ ਲੈ ਕੇ ਆਏ ਸਨ ਤੇ ਇਸਨੂੰ ਜਲੰਧਰ ਤੇ ਹੁਸ਼ਿਆਰਪੁਰ ਇਲਾਕੇ ’ਚ ਵੇਚਣਾ ਸੀ। ਇਹ ਖੁਲਾਸਾ ਡੀਐੱਸਪੀ ਖੰਨਾ ਰਾਜਨ ਪਰਮਿੰਦਰ ਸਿੰਘ ਨੇ ਕੀਤਾ।
ਸੀਆਈਏ ਖੰਨਾ ਦੇ ਮੁਖੀ ਥਾਣੇਦਾਰ ਗੁਰਮੀਤ ਸਿੰਘ ਦੀ ਅਗਵਾਈ ’ਚ ਪੁਲਿਸ ਨੇ ਮੰਡਿਆਲਾ ਕਲਾਂ ਜੀਟੀ ਰੋਡ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਸਵਿਫ਼ਟ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਕਾਰ ’ਚ ਸਵਾਰ ਵਿਅਕਤੀਆਂ ਨੇ ਆਪਣਾ ਨਾਂਅ ਸ਼ਿਵ ਕੁਮਾਰ ਗੁਪਤਾ ਵਾਸੀ ਦੇਵ ਹਾਲੀਆਂ, ਜ਼ਿਲ੍ਹਾ ਕੈਮੂਰ ਬਿਹਾਰ, ਸੋਨੂੰ ਸ਼ਾਹ ਵਾਸੀ ਕੋਲਕੋਲੇ ਜ਼ਿਲ੍ਹਾ ਚਤਰਾ ਝਾਰਖੰਡ ਤੇ ਲੜਕੀ ਰਿੰਕੀ ਕੁਮਾਰ ਤਿਰਕੀ ਵਾਸੀ ਕੋਲਕੋਲੇ ਜ਼ਿਲ੍ਹਾਂ ਚਤਰਾ ਝਾਰਖੰਡ ਦੱਸਿਆ। ਕਾਰ ਦੀ ਪਿਛਲੀ ਸੀਟ ’ਤੇ ਪਏ ਮੋਮੀ ਕਾਗਜ਼ ਦੇ ਲਿਫ਼ਾਫੇ ’ਚ 4 ਕਿੱਲੋਂ ਅਫ਼ੀਮ ਬਰਾਮਦ ਕੀਤੀ ਗਈ।
ਡੀਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮਾਂ ਨੇ ਅਫ਼ੀਮ ਝਾਰਖੰਡ ਤੋਂ ਲਿਆਂਦੀ ਸੀ ਤੇ ਇਸ ਨੂੰ ਜਲੰਧਰ ਤੇ ਹੁਸਿਆਰਪੁਰਾ ’ਚ ਵੇਚਣਾ ਸੀ। ਮੁਲਜ਼ਮ ਇਸ ਧੰਦੇ ’ਚ ਕਰੀਬ 1-2 ਤੋਂ ਲੱਗੇ ਹੋਏ ਸਨ। ਉਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਅਫ਼ੀਮ ਝਾਰਖੰਡ ’ਚੋਂ ਕਿਸ ਤੋਂ ਲੈ ਕੇ ਆਏ ਸੀ ਤੇ ਅੱਗੇ ਕਿਸ ਕਿਸ ਕੋਲ ਵੇਚਣੀ ਸੀ ਤੇ ਇਸ ਧੰਦੇ ’ਚ ਹੋਰ ਕੌਣ ਕੌਣ ਸ਼ਾਮਲ ਹਨ।
You may like
-
ਖੰਨਾ ਪੁਲਿਸ ਨੇ 4 ਕੁਇੰਟਲ ਭੁੱਕੀ ਤੇ 500 ਗ੍ਰਾਮ ਅਫੀਮ ਬਰਾਮਦ, ਔਰਤ ਸਣੇ 4 ਮੁਲਜ਼ਮ ਗ੍ਰਿਫ਼ਤਾਰ
-
ਪੰਜਾਬ ਦੇ ਟਰਾਂਸਪੋਰਟਰ ਅੱਜ ਇਨ੍ਹਾਂ ਟਰਾਂਸਪੋਰਟਰਾਂ ਖ਼ਿਲਾਫ਼ ਕਰਨਗੇ ਨੈਸ਼ਨਲ ਹਾਈਵੇਅ ਜਾਮ
-
ਖੰਨਾ ਪੁਲਸ ਨੇ 2 ਕੁਇੰਟਲ ਤੋਂ ਜ਼ਿਆਦਾ ਭੁੱਕੀ ਸਮੇਤ ਕੀਤੇ 3 ਲੋਕ ਗ੍ਰਿਫ਼ਤਾਰ
-
ਪੁਲਿਸ ‘ਤੇ ਹਮਲਾ ਕਰਕੇ ਰੇਤ ਦੀ ਭਰੀ ਟਰਾਲੀ ਨੂੰ ਛੁਡਾਉਣ ਦੇ ਮਾਮਲੇ ‘ਚ 10 ਗ੍ਰਿਫ਼ਤਾਰ
-
18 ਲੱਖ ਦੇ ਸਰੀਏ ਨਾਲ ਲੱਦਿਆ ਟਰੱਕ ਚੋਰੀ, ਮਾਸਟਰਮਾਈਂਡ ਸਣੇ 2 ਕਾਬੂ
-
ਧੋਖਾਧੜੀ ਕਰਨ ਦੇ ਦੋਸ਼ ‘ਚ 3 ਖ਼ਿਲਾਫ਼ ਮਾਮਲਾ ਦਰਜ