Connect with us

ਪੰਜਾਬ ਨਿਊਜ਼

ਵੈਟਰਨਰੀ ਯੂਨੀਵਰਸਿਟੀ ਦੇ ਫਾਰਮਰ ਫ਼ਸਟ ਪ੍ਰਾਜੈਕਟ ਅਧੀਨ ਕਾਰਜ ਨੀਤੀ ਸਮੀਖਿਆ ਮੀਟਿੰਗ

Published

on

Application Policy Review Meeting under Veterinary University's Farmer First Project

ਲੁਧਿਆਣਾ : ਗੁਰੂ ਅੰਗਦ ਦੇਵ ਵੈਟਲਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਚਲਾਏ ਜਾ ਰਹੇ ਫਾਰਮਰ ਫ਼ਸਟ ਪ੍ਰਾਜੈਕਟ ਦੇ ਟੀਮ ਮੈਂਬਰਾਂ ਨੇ ਪਿੰਡਾਂ ਦਾ ਦੌਰਾ ਕਰਕੇ ਮੀਟਿੰਗ ਕੀਤੀ ;ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਤੇ ਇਸ ਪ੍ਰਾਜੈਕਟ ਦੇ ਸਿਰਮੌਰ ਅਧਿਕਾਰੀ ਡਾ. ਪਰਕਾਸ਼ ਸਿੰਘ ਬਰਾੜ ਦੀ ਅਗਵਾਈ ਵਿਚ ਇਹ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ।

ਮੀਟਿੰਗ ਦੌਰਾਨ ਡਾ. ਵਾਈ.ਐਸ. ਯਾਦੋਂ, ਡਾ. ਅਮਨਦੀਪ ਸਿੰਘ, ਡਾ. ਨਵਕਿਰਨ ਅਤੇ ਪਸਾਰ ਸਿੱਖਿਆ ਵਿਭਾਗ ਦੇ ਪੋਸਟ ਗ੍ਰੈਜੂਏਟ ਖੋਜਾਰਥੀ ਸ਼ਾਮਿਲ ਸਨ। ਇਨ੍ਹਾਂ ਨੇ ਪ੍ਰਾਜੈਕਟ ਅਧੀਨ ਕਾਰਜਸ਼ੀਲ ਖੇਤਰ ਦਾ ਦੌਰਾ ਕੀਤਾ। ਪ੍ਰਾਜੈਕਟ ਦੇ ਮੁੱਖ ਨਿਰੀਖਕ ਡਾ. ਯਾਦੋਂ ਨੇ ਕਿਸਾਨਾਂ ਨੂੰ ਜੀ ਆਇਆਂ ਕਹਿੰਦਿਆਂ ਪ੍ਰਾਜੈਕਟ ਦੌਰਾਨ ਹੁਣ ਤੱਕ ਕੀਤੀਆਂ ਗਤੀਵਿਧੀਆਂ ਅਤੇ ਭਵਿੱਖ ਦੇ ਉਦੇਸ਼ਾਂ ਸੰਬੰਧੀ ਚਰਚਾ ਕੀਤੀ।

ਉਨ੍ਹਾਂ ਨੇ ਕਿਸਾਨਾਂ ਕੋਲੋਂ ਜਾਣਕਾਰੀ ਲਈ ਕਿ ਭਵਿੱਖ ਵਿਚ ਉਨ੍ਹਾਂ ਦੀਆਂ ਫ਼ਸਲਾਂ ਸੰਬੰਧੀ, ਪਸ਼ੂ ਭਲਾਈ ਸੰਬੰਧੀ ਅਤੇ ਸਿਖਲਾਈ ਪ੍ਰੋਗਰਾਮਾਂ ਸੰਬੰਧੀ ਕੀ ਲੋੜਾਂ ਹਨ। ਕਿਸਾਨਾਂ ਨੇ ਉਨ੍ਹਾਂ ਨਾਲ ਕਈ ਤਕਨਾਲੋਜੀ ਨੁਕਤਿਆਂ ‘ਤੇ ਗੱਲ ਕੀਤੀ ਜੋ ਕਿ ਲੋੜੀਂਦੇ ਹਨ ਅਤੇ ਕਰਨੇ ਬਣਦੇ ਹਨ।

ਸਹਿ-ਮੁੱਖ ਨਿਰੀਖਕ ਡਾ. ਅਮਨਦੀਪ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਵਿੱਖ ਵਿਚ ਨਵੇਂ ਸਿਖਲਾਈ ਪ੍ਰੋਗਰਾਮ, ਬੱਕਰੀ ਪਾਲਣ, ਸੂਰ ਪਾਲਣ, ਮੁਰਗੀ ਪਾਲਣ ਅਤੇ ਗੰਡੋਆ ਖਾਦ ਬਨਾਉਣ ਸੰਬੰਧੀ ਸਿੱਖਿਅਤ ਕਰਨ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਇਸ ਗੱਲ ਦਾ ਵੀ ਸਰਵੇ ਕੀਤਾ ਗਿਆ ਕਿ ਕਿਸਾਨਾਂ ਦਾ ਸਮਾਜੀ-ਆਰਥਿਕ ਮਿਆਰ ਉੱਪਰ ਚੁੱਕਣ ਵਾਸਤੇ ਕੀ ਕੁੱਝ ਕੀਤਾ ਜਾਣਾ ਚਾਹੀਦਾ ਹੈ।

Facebook Comments

Trending