ਪੰਜਾਬੀ
ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਲੱਖਾ ਵਲੋਂ ਵੱਡੇ ਚੋਣ ਜਲਸੇ
Published
3 years agoon
ਦੋਰਾਹਾ (ਲੁਧਿਆਣਾ) : ਕਾਂਗਰਸ ਪਾਰਟੀ ਦੇ ਹਲਕਾ ਪਾਇਲ ਤੋਂ ਉਮੀਦਵਾਰ ਤੇ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਚੋਣ ਮੁਹਿੰਮ ਪੂਰੇ ਜ਼ੋਰਾਂ ‘ਤੇ ਚੱਲ ਰਹੀ ਹੈ ਅਤੇ ਪਿੰਡ ਬੁਆਣੀ, ਬਿਲਾਸਪੁਰ ਤੇ ਦੋਰਾਹਾ ਸ਼ਹਿਰ ਵਿਚ ਰੱਖੀਆਂ ਚੋਣ ਮੀਟਿੰਗਾਂ ਵੱਡੇ ਚੋਣ ਜਲਸਿਆਂ ਦਾ ਰੂਪ ਧਾਰਨ ਕਰ ਗਈਆਂ।
ਦੋਰਾਹਾ ਦੇ ਵੱਖ-ਵੱਖ ਵਾਰਡਾਂ ਤੋਂ ਇਲਾਵਾ ਪਿੰਡ ਬੁਆਣੀ ਅਤੇ ਬਿਲਾਸਪੁਰ ਵਿਚ ਲੋਕਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਆਪਣੇ ਅਤੇ ਬਾਹਰੀ ਹਲਕਿਆਂ ਤੋਂ ਚੋਣਾਂ ਦੇ ਮੌਸਮ ਵਿਚ ਆਏ ਮੌਕਾਪ੍ਰਸਤਾ ਵਿਚਕਾਰ ਫ਼ਰਕ ਸਮਝਣ ਅਤੇ ਕਾਂਗਰਸ ਪਾਰਟੀ ਦੇ ਹੱਕ ਵਿਚ ਹੀ ਫ਼ਤਵਾ ਦੇਣ।
ਇਸ ਸਮੇਂ ਖੰਡ ਮਿੱਲ ਬੁੱਢੇਵਾਲ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਮਾਰਕੀਟ ਕਮੇਟੀ ਚੇਅਰਮੈਨ ਰਾਜਵਿੰਦਰ ਸਿੰਘ ਬੇਗੋਵਾਲ ਆਦਿ ਨੇ ਵਿਧਾਇਕ ਲੱਖਾ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਹਲਕਾ ਪਾਇਲ ਵਿਚ ਲੋਕ ਲਹਿਰ ਕਾਂਗਰਸ ਪਾਰਟੀ ਦੇ ਹੱਕ ਵਿਚ ਹੈ ਅਤੇ ਕਾਂਗਰਸ ਪਾਰਟੀ ਇੱਥੋਂ ਸ਼ਾਨਦਾਰ ਇਤਿਹਾਸਕ ਜਿੱਤ ਦਰਜ ਕਰੇਗੀ।
You may like
-
ਸ਼ਾਂਤੀਪੂਰਵਕ ਵੋਟਿੰਗ ‘ਤੇ ਵੋਟਰ ਤੇ ਪ੍ਰਸ਼ਾਸਨ ਦਾ ਧੰਨਵਾਦ-ਵਿਧਾਇਕ ਲਖਵੀਰ ਸਿੰਘ
-
ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਲੱਖਾ ਦੀ ਚੋਣ ਮੁਹਿੰਮ ਸਿਖ਼ਰਾਂ ‘ਤੇ ਪੁੱਜੀ
-
ਵਿਧਾਇਕ ਲੱਖਾ ਨੇ ਪਾਇਲ ਸ਼ਹਿਰ ਤੇ ਤਹਿਸੀਲ ਕੰਪਲੈਕਸ ਪਾਇਲ ‘ਚ ਕੀਤਾ ਚੋਣ ਪ੍ਰਚਾਰ
-
ਹਲਕਾ ਪਾਇਲ ਤੋਂ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੇ ਮੁੱਖ ਚੋਂਣ ਦਫ਼ਤਰ ਦਾ ਉਦਘਾਟਨ
-
ਸਰਕਾਰ ਬਣਨ ‘ਤੇ ਟਰਾਂਸਪੋਰਟਰਾਂ ਦੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ – ਲੱਖਾ
-
ਵਿਕਾਸ ਕਾਰਜਾਂ ਕਰਕੇ ਲੋਕ ਮੇਰੇ ਹੱਕ ਵਿਚ ਫ਼ਤਵਾ ਦੇਣਗੇ – ਲੱਖਾ ਪਾਇਲ
