ਪੰਜਾਬੀ
ਹਰਕਰਨ ਵੈਦ ਵਲੋਂ ਪਿਤਾ ਦੇ ਹੱਕ ‘ਚ ਚੋਣ ਪ੍ਰਚਾਰ
Published
3 years agoon

ਲੁਧਿਆਣਾ : ਪੰਜਾਬ ਅੰਦਰ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ 111 ਦਿਨਾਂ ਵਿਚ ਉਹ ਕੰਮ ਕਰ ਵਿਖਾਏ, ਜਿਨ੍ਹਾਂ ਬਾਰੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕਦੇ ਸੋਚ ਵੀ ਨਹੀਂ ਹੋਣਾ। ਇਹ ਵਿਚਾਰ ਵਿਧਾਨ ਸਭਾ ਹਲਕਾ ਗਿੱਲ ਦੇ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਵੈਦ ਦੇ ਸਪੁੱਤਰ ਹਰਕਰਨ ਸਿੰਘ ਵੈਦ ਨੇ ਭੱਟੀਆਂ ਬੇਟ, ਨਿਸ਼ਾਂਤ ਬਾਗ ਕਲੋਨੀ, ਹਜੂਰੀ ਬਾਗ ਕਲੋਨੀ ਅਤੇ ਚਿੱਟੀ ਕਾਲੋਨੀ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਾਜ਼ਰ ਲੋਕਾਂ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ. ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਿਆਂ ਦੇਖਣਾ ਚਾਹੁੰਦੇ ਹਨ। ਇਸ ਮੌਕੇ ਕਾਂਗਰਸੀ ਉਮੀਦਵਾਰ ਸ. ਵੈਦ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਉਪਰੋਕਤ ਕਲੋਨੀਆਂ ਦੀ ਮੇਨ ਮਾਰਕੀਟ ਦੇ ਦੁਕਾਨਦਾਰਾਂ ਨੇ ਕਾਂਗਰਸ ਨੂੰ ਜਿਤਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਮਾਰਕੀਟ ਕਮੇਟੀ ਲੁਧਿਆਣਾ ਦੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਸਰਪੰਚ ਯੁਵਰਾਜ ਮਲਹੋਤਰਾ, ਸਰਪੰਚ ਵਿਜੇ ਸਿੰਘ, ਸੁਰਿੰਦਰ ਭਾਟੀਆ ਜਨਰਲ ਸਕੱਤਰ, ਕੁਲਦੀਪ ਚੰਦ, ਇਕਬਾਲ ਸਿੰਘ, ਪਲਵਿੰਦਰ ਸਿੰਘ, ਸਾਗਰ ਵਿਰਦੀ, ਵਿੱਕੀ ਸ਼ਰਮਾ, ਰਿੰਕੂ ਬਜਾਜ, ਨਰਿੰਦਰ ਸਿੰਘ ਸੰਨੀ, ਰਣਜੋਧ ਸਿੰਘ, ਤੀਰਥ ਰਾਮ, ਤਰਸੇਮ ਸਿੰਘ, ਅਰਜਿੰਦਰ ਸਿੰਘ ਰਵੀ, ਲਲਿਤ ਕੁਮਾਰ, ਰਾਕੇਸ਼ ਕੁਮਾਰ, ਸਨੀ ਮੱਕੜ, ਅਸ਼ੋਕ ਮੱਕੜ ਅਤੇ ਸਨੀ ਸਿੱਧੂ ਆਦਿ ਵੀ ਹਾਜ਼ਰ ਸਨ।
You may like
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ
-
ਲੁਹਾਰਾ ਅਤੇ ਆਸ – ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਸਮੱਸਿਆ – ਵਿਧਾਇਕਾ ਬੀਬੀ ਛੀਨਾ
-
ਵਿਧਾਇਕ ਸੰਗੋਵਾਲ ਵੱਲੋਂ ਖਾਨਪੁਰ ਵਿਖੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ
-
ਵਿਧਾਇਕ ਸੰਗੋਵਾਲ ਵੱਲੋਂ ਪਿੰਡ ਜੱਸੀਆਂ ‘ਚ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ
-
ਹਲਕਾ ਗਿੱਲ 66 ਰਿਜ਼ਰਵ ਤੋਂ ਆਪ ਦੇ ਜੀਵਨ ਸਿੰਘ ਸੰਗੋਵਾਲ 57288 ਦੀ ਵੱਡੀ ਲੀਡ ਨਾਲ ਜੇਤੂ
-
ਕੈਬਨਿਟ ਮੰਤਰੀ ਆਸ਼ੂ ਤੇ ਕਟੇਲੀ ਖਿਸਕੇ ਤੀਜੇ ਸਥਾਨ ਤੇ, ਆਮ ਆਦਮੀ ਪਾਰਟੀ 12 ਸੀਟਾਂ ‘ਤੇ ਅੱਗੇ