ਪੰਜਾਬੀ
ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੀ ਚੜ੍ਹਤ ਬਰਕਰਾਰ ਰਹੇਗੀ – ਵੈਦ
Published
3 years agoon

ਲੁਧਿਆਣਾ : ਹਲਕਾ ਗਿੱਲ ਤੋਂ ਕਾਂਗਰਸੀ ਉਮੀਦਵਾਰ ਵਿਧਾਇਕ ਕੁਲਦੀਪ ਸਿੰਘ ਕੇ.ਡੀ. ਵੈਦ ਵਲੋਂ ਅੱਜ ਹਲਕੇ ਦੇ ਦਰਜਨਾਂ ਪਿੰਡਾਂ ਅੰਦਰ ਤੂਫ਼ਾਨੀ ਚੋਣ ਦੌਰਾ ਕੀਤਾ ਗਿਆ, ਜਿਨ੍ਹਾਂ ਦੌਰਾਨ ਕਾਂਗਰਸ ਦੇ ਹੱਕ ਵਿਚ ਹੋਏ ਭਰਵੇਂ ਚੋਣ ਜਲਸਿਆਂ ਸਮੇਂ ਵੋਟਰਾਂ ਵਲੋਂ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ।
ਉਨ੍ਹਾਂ ਅੱਜ ਪਿੰਡ ਮਹਿਮਾ ਸਿੰਘ ਵਾਲਾ, ਆਸੀ ਖ਼ੁਰਦ, ਕੋਟ ਆਗਾਂ, ਮਾਜਰੀ ਸਮੇਤ ਦਰਜਨ ਦੇ ਕਰੀਬ ਪਿੰਡਾਂ ਅੰਦਰ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਪ੍ਰਗਟਾਇਆ ਕਿ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੀ ਚੜ੍ਹਤ ਬਰਕਰਾਰ ਰਹੇਗੀ, ਜਦਕਿ ਪਾਰਟੀ ਦੀ ਮਜ਼ਬੂਤੀ ਨੂੰ ਦੇਖ ਕੇ ਵਿਰੋਧੀ ਖੇਮਿਆਂ ਵਿਚ ਘਬਰਾਹਟ ਛਿੜ ਗਈ ਹੈ।
ਮਹਿਮਾ ਸਿੰਘ ਵਾਲਾ ਚੋਣ ਜਲਸੇ ਸਮੇਂ ਕਾਂਗਰਸ ਉਮੀਦਵਾਰ ਨੂੰ ਉਸ ਸਮੇਂ ਭਾਰੀ ਬਲ ਮਿਲਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਸਦੀਪ ਸਿੰਘ ਸੈਂਡੀ ਗਰੇਵਾਲ ਨੇ ਸਾਥੀਆਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ, ਜਿਨ੍ਹਾਂ ਦਾ ਉਮੀਦਵਾਰ ਵੈਦ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਸਰਪੰਚ ਲਛਮਣ ਸਿੰਘ ਮਹਿਮਾ ਸਿੰਘਵਾਲਾ ਨੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਪੰਜਾਬ ਕਾਂਗਰਸ ਸਕੱਤਰ ਪਰਮਜੀਤ ਸਿੰਘ ਘਵੱਦੀ, ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਰਣੀਆਂ, ਸੁਖਦੀਪ ਸਿੰਘ ਰਾਜੂ ਲਲਤੋਂ, ਗੁਰਮਿੰਦਰ ਸਿੰਘ ਲਲਤੋਂਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕ ਹਾਜ਼ਰ ਸਨ।
You may like
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ
-
ਲੁਹਾਰਾ ਅਤੇ ਆਸ – ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਸਮੱਸਿਆ – ਵਿਧਾਇਕਾ ਬੀਬੀ ਛੀਨਾ
-
ਵਿਧਾਇਕ ਸੰਗੋਵਾਲ ਵੱਲੋਂ ਖਾਨਪੁਰ ਵਿਖੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ
-
ਵਿਧਾਇਕ ਸੰਗੋਵਾਲ ਵੱਲੋਂ ਪਿੰਡ ਜੱਸੀਆਂ ‘ਚ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ
-
ਹਲਕਾ ਗਿੱਲ 66 ਰਿਜ਼ਰਵ ਤੋਂ ਆਪ ਦੇ ਜੀਵਨ ਸਿੰਘ ਸੰਗੋਵਾਲ 57288 ਦੀ ਵੱਡੀ ਲੀਡ ਨਾਲ ਜੇਤੂ
-
ਹਲਕਾ ਗਿੱਲ ‘ਚ ਸਭ ਤੋਂ ਜ਼ਿਆਦਾ ਪੋਲਿੰਗ ਕਰਕੇ ਦੇਰ ਤੱਕ ਚਲੇਗੀ ਗਿਣਤੀ