ਪੰਜਾਬੀ
ਪੀਐੱਮ ਮੋਦੀ ਦੀ ਰੈਲੀ ‘ਤੇ ਕਾਂਗਰਸੀ MP ਬਿੱਟੂ ਦੇ ਬਿਆਨ ‘ਤੇ ਭਾਜਪਾ ਹਮਲਾਵਰ
Published
3 years agoon

ਲੁਧਿਆਣਾ : ਲੁਧਿਆਣਾ ਤੋਂ ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਿਆਨ ਦੇ ਕੇ ਮੁੜ ਵਿਵਾਦਾਂ ‘ਚ ਘਿਰ ਗਏ ਹਨ। 14 ਫਰਵਰੀ ਨੂੰ ਪੀਐਮ ਜਲੰਧਰ ਵਿੱਚ ਚੋਣ ਰੈਲੀ ਕਰ ਰਹੇ ਹਨ। ਇਸ ‘ਤੇ ਰਵਨੀਤ ਬਿੱਟੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹੈਲੀਕਾਪਟਰ ਜਾਂ ਜਹਾਜ਼ ਰਾਹੀਂ ਆਉਣਾ ਚਾਹੀਦਾ ਹੈ, ਸੜਕ ਰਾਹੀਂ ਆਉਣ ‘ਤੇ ਉਨ੍ਹਾਂ ਨੂੰ ਮੁੜ ਉਹੀ ਸਮੱਸਿਆ ਹੋ ਸਕਦੀ ਹੈ।
ਸੰਸਦ ਮੈਂਬਰ ਬਿੱਟੂ ਦੇ ਇਸ ਬਿਆਨ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਬਿੱਟੂ ਦਾ ਇਹ ਬਿਆਨ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੀ ਪੰਜਾਬ ਫੇਰੀ ਦੌਰਾਨ ਕਿਸ ਤਰ੍ਹਾਂ ਖ਼ੂਨੀ ਸਾਜ਼ਿਸ਼ ਰਚੀ ਗਈ ਸੀ ਅਤੇ ਹੁਣ ਇਕ ਵਾਰ ਫਿਰ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਕਾਂਗਰਸੀ ਸੰਸਦ ਮੈਂਬਰ ਨੂੰ ਆਪਣਾ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਕਿ ਕਿਵੇਂ ਉਨ੍ਹਾਂ ਦੀ ਪਾਰਟੀ ਨੇ 1984 ‘ਚ ਅਕਾਲ ਤਖ਼ਤ ਸਾਹਿਬ ਨੂੰ ਤੋੜਿਆ ਤੇ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ। ਚੁੱਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਬਿਆਨ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।
You may like
-
RTA ਅਧਿਕਾਰੀਆਂ ਨੂੰ ਲੋਕਾਂ ਦੇ ਚਾਲਾਨ ਨਹੀਂ ਕਰਨੇ ਚਾਹੀਦੇ, ਦਫ਼ਤਰੀ ਕੰਮ ਨਿਪਟਾਉਣ-MP ਬਿੱਟੂ
-
BJP ਦਾ ਵੱਡਾ ਫੈਸਲਾ, ਕਾਂਗਰਸ ਤੋਂ ਆਏ ਸੁਨੀਲ ਜਾਖੜ ਨੂੰ ਬਣਾਇਆ ਪੰਜਾਬ ਦਾ ਨਵਾਂ ਪ੍ਰਧਾਨ
-
ਕਾਂਗਰਸ, ਆਪ ਤੇ ਸ਼ਿਅਦ ਨੂੰ ਝਟਕਾ, ਲੁਧਿਆਣਾ ‘ਚ ਅਸ਼ਵਨੀ ਸ਼ਰਮਾ ਦੀ ਮੌਜੂਦਗੀ ‘ਚ ਕਈ ਦਿੱਗਜ਼ ਭਾਜਪਾ ‘ਚ ਸ਼ਾਮਲ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਜੇਪੀ ਨੱਡਾ ਪਹੁੰਚੇ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ, ਵਰਕਰਾਂ ਨੇ ਕੀਤਾ ਨਿੱਘਾ ਸਵਾਗਤ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ