ਪੰਜਾਬੀ
ਰਾਜਨੀਤੀ ਪੈਸਾ ਬਟੋਰਨ ਲਈ ਨਹੀਂ, ਸਗੋਂ ਸੇਵਾ ਦਾ ਮਾਧਿਅਮ – ਡਾਬਰ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਡਾਬਰ ਨੇ ਚੋਣ ਪ੍ਰਚਾਰ ਦੇ ਦੌਰਾਨ ਸ਼ਿਵ ਕਲੋਨੀ, ਜਨਕਪੁਰੀ ਵਿਖੇ ਮਹਿਲਾ ਸ਼ਕਤੀ ਵਲੋਂ ਮੀਟਿੰਗ, ਕਿਲ੍ਹਾ ਮੁਹੱਲਾ, ਹਰਗੋਬਿੰਦ ਨਗਰ, ਗੁਲਚਮਨ ਗਲੀ ਅਤੇ ਹਰਿ ਕਰਤਾਰ ਕਲੋਨੀ ‘ਚ ਚੋਣ ਜਨਸਭਾਵਾਂ ਨੂੰ ਸੰਬੋਧਿਤ ਕੀਤਾ ;
ਸ੍ਰੀ ਡਾਬਰ ਨੇ ਸੁੰਦਰ ਨਗਰ ਵਿਖੇ ਸੁੰਦਰ ਵੈਸ਼ਣੋ ਯੂਥ ਕਲਬ ਵਲੋ ਮਿਲੇ ਸਮਰਥਨ ਅਤੇ ਟਰਾਂਸਪੋਰਟ ਨਗਰ ਵਿਚ ਮੁਸਲਮਾਨ ਸਮਾਜ ਦੀ ਰੈਲੀ ਅਤੇ ਜਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਡਾ. ਪਵਨ ਮੇਹਿਤਾ ਦੀ ਅਗਵਾਈ ਹੇਠ ਆਯੋਜਿਤ ਜਨਸਭਾ ਵਿਚ ਕਾਂਗਰਸ ਦੇ ਪੱਖ ਵਿਚ ਉਮੜੀ ਭੀੜ ਤੋਂ ਉਤਸ਼ਾਹਿਤ ਸ੍ਰੀ ਡਾਬਰ ਨੇ ਕਿਹਾ ਕਿ ਵਿਧਾਨਸਭਾ ਹਲਕਾ ਕੇਂਦਰੀ ਦੀ ਜਨਤਾ ਇਕ ਵਾਰ ਫਿਰ ਉਨ੍ਹਾਂ (ਡਾਬਰ) ਤੇ ਭਰੋਸਾ ਜਤਾਉਣ ਦਾ ਸੰਕੇਤ ਦੇ ਦਿੱਤੇ ਹਨ।
ਉਨ੍ਹਾਂ ਨੇ ਆਪਣੇ ਰਾਜਨਿਤਿਕ ਜੀਵਨ ਨੂੰ ਸਮਾਜ ਨੂੰ ਸਮਰਪਿਤ ਦੱਸਦੇ ਹੋਏ ਕਿਹਾ ਕਿ ਰਾਜਨਿਤੀ ਉਨ੍ਹਾਂ ਦੇ ਲਈ ਪੈਸਾ ਬਟੋਰਨ ਅਤੇ ਸਤਾ ਸੁੱਖ ਹਾਸਲ ਕਰਣ ਦਾ ਸਾਧਨ ਨਹੀਂ, ਸਗੋਂ ਸੇਵਾ ਦਾ ਮਾਧਿਅਮ ਹੈ | ਜਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਡਾ. ਪਵਨ ਮਹਿਤਾ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਸੇਵਾ ਹੀ ਡਾਬਰ ਪਰਿਵਾਰ ਦੀ ਪਹਿਚਾਣ ਹੈ।
ਇਸ ਮੌਕੇ ਮਾਨਿਕ ਡਾਬਰ, ਨੀਲਮ ਡਾਬਰ, ਕੌਂਸਲਰ ਅਨਿਲ ਮਲਹੌਤਰਾ, ਕੌਂਸਲਰ ਕਾਲ਼ਾ ਨਵਕਾਰ ਜੈਨ, ਕੌਂਸਲਰ ਰਾਜਾ ਘਾਇਲ, ਤਰੁਣ ਸ਼ਰਮਾ, ਵਿਜੈ ਸ਼ਰਮਾ, ਪ੍ਰਧਾਨ ਬੌਬੀ ਚੋਪੜਾ, ਜੌਲੀ ਮਿੱਤਲ, ਰਾਜੀਵ ਤਰਿਖਾ, ਨਿਧੀ ਤਰਿਖਾ, ਰਜਨੀ, ਵਿੱਕੀ ਡਾਬਰ, ਰਾਕੇਸ਼ ਗਰਗ, ਕੁਲਦੀਪ ਸਿੰਘ ਛਾਬੜਾ, ਰਿੰਕੂ ਦੱਤ, ਕੁਲਦੀਪ ਸਿੰਘ ਕੁੱਕੂ, ਗੋਲਡੀ ਮਹਿਤਾ, ਸ਼ੁਭਮ ਅੱਗਰਵਾਲ, ਸੁਰਿੰਦਰ ਅਰੋੜਾ, ਮਨੀਸ਼ ਮੱਗੋ, ਰੀਟਾ ਗੁਪਤਾ, ਅਮਿਤ ਗਾਂਧੀ ਸਹਿਤ ਹੋਰ ਵੀ ਮੌਜੂਦ ਰਹੇ
You may like
-
ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 90 ‘ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
-
ਲੁਧਿਆਣਾ ਵਿੱਚ ਵੀ ਬਣੇ ਹੜ੍ਹ ਵਰਗੇ ਹਲਾਤ ! ਵਿਧਾਇਕ ਨੇ ਲਿਆ ਸਥਿਤੀ ਦਾ ਜਾਇਜ਼ਾ
-
ਲੁਧਿਆਣਾ ਕੇਂਦਰੀ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕ ਬਣਨਗੇ
-
ਘਾਟੀ ਮੁਹੱਲਾ ਅਤੇ ਦਰੇਸੀ ਵਿਖੇ ਨਵੇਂ ਟਿਊਬਵੈਲਾਂ ਦਾ ਉਦਘਾਟਨ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ