ਅਪਰਾਧ
95 ਹਜ਼ਾਰ ਲੀਟਰ ਲਾਹਣ ਤੇ 100 ਬੋਤਲਾਂ ਨਾਜਾਇਜ਼ ਦੇਸੀ ਰੂੜੀ ਮਾਰਕਾ ਸ਼ਰਾਬ ਬਰਾਮਦ
Published
3 years agoon

ਲੁਧਿਆਣਾ : ਸੀ.ਆਈ.ਏ. ਸਟਾਫ਼ 2 ਦੀ ਪੁਲਿਸ ਨੇ ਪਿੰਡ ਖਹਿਰਾ ਬੇਟ ਵਿਚ ਛਾਪਾਮਾਰੀ ਕਰਕੇ 95 ਹਜ਼ਾਰ ਲੀਟਰ ਲਾਹਨ 100 ਬੋਤਲਾਂ ਸ਼ਰਾਬ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ 12 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ 2 ਦੇ ਇੰਚਾਰਜ ਇੰਸਪੈਕਟਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਖਹਿਰਾ ਬੇਟ ਵਿਖੇ ਨਾਜਾਇਜ਼ ਸ਼ਰਾਬ ਵੇਚ ਰਹੇ ਹਨ।
ਸੂਚਨਾ ਮਿਲਣ ‘ਤੇ ਪੁਲਿਸ ਵਲੋਂ ਉਥੇ ਛਾਪਾਮਾਰੀ ਕੀਤੀ ਗਈ ਤਾਂ ਇਹ ਕਥਿਤ ਦੋਸ਼ੀ ਸ਼ਰਾਬ ਛੱਡ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਵਿਚ ਹਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਜੀਤ ਸਿੰਘ ਵਾਸੀ ਬਿਲਗਾ, ਛਿੰਦਰ ਪੁੱਤਰ ਪ੍ਰੇਮ ਸਿੰਘ ਵਾਸੀ ਬਿਲਗਾ, ਬਿੰਦਰ ਸਿੰਘ ਉਰਫ ਮਟਰੀ, ਮੁਖਤਿਆਰ ਸਿੰਘ ਉਰਫ ਮੁੱਖਾ, ਸਾਹਨੀ ਪੁੱਤਰ ਜਗੀਰ ਸਿੰਘ, ਮਹਿੰਦਰ ਸਿੰਘ ਪੁੱਤਰ ਕਰਤਾਰ ਸਿੰਘ, ਗੱਬਰ ਉਰਫ ਗੱਬਰੀ ਪੁੱਤਰ ਲਾਲ ਸਿੰਘ, ਪ੍ਰੀਤ ਸਿੰਘ ਪੁੱਤਰ ਈਸ਼ਰ ਸਿੰਘ, ਬਿੱਟੂ ਪੁੱਤਰ ਗੁਰਦੀਪ ਸਿੰਘ, ਰੂਪਾ ਪੁੱਤਰ ਕੁੰਦਨ ਗੁਰਨਾਮ ਸਿੰਘ ਪੁੱਤਰ ਬੰਤਾ ਸਿੰਘ ਅਤੇ ਰਾਜੂ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬਿਲਗਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਵਲੋਂ ਬਰਾਮਦ ਕੀਤਾ ਗਏ 95 ਹਜ਼ਾਰ ਲਿਟਰ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ ਹੈ, ਜਦਕਿ ਇਸ ਤੋਂ ਇਲਾਵਾ ਪੁਲਿਸ ਵਲੋਂ 100 ਬੋਤਲਾਂ ਦੇਸੀ ਸ਼ਰਾਬ 16 ਡਰੱਮ 6 ਪਤੀਲੇ ਪੰਜ ਪੀਪੇ ਪਲਾਸਟਿਕ ਦੀਆਂ ਕੀਪਾਂ ਅਤੇ 6 ਪਾਈਪਾਂ ਵੀ ਬਰਾਮਦ ਕੀਤੀਆਂ ਹਨ। ਇਸ ਨਾਲ ਇਹ ਕਥਿਤ ਦੋਸ਼ੀ ਸ਼ਰਾਬ ਕੱਢਦੇ ਸਨ। ਪੁਲਿਸ ਵਲੋਂ ਫਰਾਰ ਹੋਏ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ