ਪੰਜਾਬੀ
ਕਾਂਗਰਸੀ ਉਮੀਦਵਾਰ ਵੈਦ ਹੱਕ ਵਿਚ ਭਰਵਾਂ ਚੋਣ ਜਲਸਾ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਵਿਧਾਇਕ ਕੁਲਦੀਪ ਸਿੰਘ ਕੇ.ਡੀ.ਵੈਦ ਦੇ ਹੱਕ ਵਿਚ ਪਿੰਡ ਕੈਂਡ ਵਿਖੇ ਭਰਵਾਂ ਚੋਣ ਜਲਸਾ ਹੋਇਆ, ਜਿਸ ਦੌਰਾਨ ਵੋਟਰਾਂ ਵਲੋਂ ਕਾਂਗਰਸ ਦੇ ਹੱਕ ਵਿਚ ਵੋਟ ਦੇਣ ਦਾ ਵਾਅਦਾ ਵੀ ਕੀਤਾ ਗਿਆ।
ਇਸ ਸਮੇਂ ਉਮੀਦਵਾਰ ਵੈਦ ਨੇ ਵੋਟਰਾਂ ਨੂੰ ਕਾਂਗਰਸ ਪ੍ਰਤੀ ਲਾਮਬੰਦ ਕਰਦਿਆਂ ਕਿਹਾ ਕਿ ਹਲਕਾ ਗਿੱਲ ਅੰਦਰ ਕਾਂਗਰਸ ਪੱਖੀ ਹਨੇਰੀ ਚੱਲ ਚੁੱਕੀ ਹੈ, ਜਿਸ ਲਈ ਸਮੂਹ ਵੋਟਰ ਦਿਨ-ਬ-ਦਿਨ ਕਾਂਗਰਸ ਨਾਲ ਜੁੜ ਰਹੇ ਹਨ। ਕਾਂਗਰਸ ਉਮੀਦਵਾਰ ਵਿਧਾਇਕ ਕੇ.ਡੀ.ਵੈਦ ਨੇ ਕਿਹਾ ਕਿ ਮੁੱਖ ਮੰਤਰੀ ਚਿਹਰਾ ਮੁੜ ਚੰਨੀ ਨੂੰ ਐਲਾਨੇ ਜਾਣ ਨਾਲ ਸੂਬੇ ਅੰਦਰ ਮੁੜ ਕਾਂਗਰਸ ਸਰਕਾਰ ਬਣਨਾ ਤੈਅ ਹੈ, ਕਿਉਂਕਿ ਕਾਂਗਰਸ ਪਾਰਟੀ ਨੇ ਇਕ ਵਾਰ ਫਿਰ ਐੱਸ.ਸੀ ਭਾਈਚਾਰੇ ਨੂੰ ਵੱਡਾ ਮਾਣ ਦਿੱਤਾ ਹੈ।
ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਬਦੌਲਤ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਇੱਕਜੁੱਟ ਤੇ ਮਜ਼ਬੂਤ ਹੈ ਅਤੇ ਹਲਕਾ ਗਿੱਲ ਤੋਂ ਕਾਂਗਰਸ ਦੀ ਜਿੱਤ ਯਕੀਨੀ ਬਣ ਚੁੱਕੀ ਹੈ , ਕਿਉਂਕਿ ਹਲਕਾ ਗਿੱਲ ਅੰਦਰ ਐੱਸ.ਸੀ ਭਾਈਚਾਰੇ ਸਮੇਤ ਸਮੂਹ ਵਰਗਾਂ ਦੇ ਲੋਕ ਕਾਂਗਰਸ ਪਾਰਟੀ ਪ੍ਰਤੀ ਆਪ ਮੁਹਾਰੇ ਤੁਰ ਪਏ ਹਨ।
ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਚੰਨੀ ਦੇ 111 ਦਿਨ ਦੇ ਕਾਰਜਕਾਲ ਤੋਂ ਵਧੇਰੇ ਖ਼ੁਸ਼ ਹਨ। ਜਦਕਿ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਤੇ ਸੂਝਵਾਨ ਵੋਟਰਾਂ ਨੇ ਕਾਂਗਰਸ ਪੱਖੀ ਰੁੱਖ ਅਪਣਾ ਲਿਆ ਹੈ। ਇਸ ਸਮੇਂ ਮਿਲਕ ਪਲਾਂਟ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ, ਸਾਬਕਾ ਸਰਪੰਚ ਜਸਵੀਰ ਸਿੰਘ ਜਸਦੇਵ ਨਗਰ, ਪਹਿਲਵਾਨ ਰਵੀ ਆਲਮਗੀਰ, ਚਰਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਸਮਰਥਕ ਹਾਜ਼ਰ ਸਨ।
You may like
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ
-
ਚੋਣ ਪ੍ਰਚਾਰ ਦੌਰਾਨ ਕਾਰ ਦੀ ਲਪੇਟ ‘ਚ ਆਉਣ ਨਾਲ ਭਾਜਪਾ ਆਗੂ ਦੀ ਮੌ/ਤ, ਪ੍ਰਦਰਸ਼ਨ ਸ਼ੁਰੂ
-
ਚੇਅਰਮੈਨ ਮੱਕੜ ਆਪ ਦਾ ਚੌਣ ਪ੍ਰਚਾਰ ਕਰਨ ਲਈ ਟੀਮ ਸਮੇਤ ਗਵਾਲੀਅਰ ਰਵਾਨਾ
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ