ਪੰਜਾਬੀ
ਕਾਂਗਰਸ ਸਰਕਾਰ ਮੁੜ ਲਿਆਉਣ ਲਈ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ
Published
3 years agoon

ਮੁੱਲਾਂਪੁਰ-ਦਾਖਾ (ਲੁਧਿਆਣਾ ) : ਪੰਜਾਬ ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਜਿਥੇ ਵੋਟਰਾਂ ਨੂੰ ਆਪਣੇ ਚੋਣ ਨਿਸ਼ਾਨ ਹੱਥ ਪੰਜਾ ਲਈ ਪਿੰਡ-ਪਿੰਡ ਜਾ ਕੇ ਅਪੀਲ ਕਰ ਰਿਹਾ, ਉਥੇ ਕੈਪਟਨ ਸੰਧੂ ਦੀ ਧਰਮ ਪਤਨੀ ਪੁਨੀਤਾ ਸੰਧੂ ਵਲੋਂ ਕਾਂਗਰਸ ਪਾਰਟੀ ਦੀਆਂ ਮਹਿਲਾ ਆਗੂਆਂ ਨਾਲ ਕਾਂਗਰਸ ਨੂੰ ਵੋਟ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਜਾ ਰਿਹਾ।
ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਕੌਂਸਲਰ ਰੁਪਾਲੀ ਜੈਨ, ਕੌਂਸਲਰ ਹਰਨੀਤ ਕੌਰ ਮੱਕੜ, ਹੋਰ ਮਹਿਲਾਵਾਂ ਨੂੰ ਨਾਲ ਲੈ ਕੇ ਪੁਨੀਤਾ ਸੰਧੂ ਵਲੋਂ ਕਾਂਗਰਸ ਦੀ ਸਰਕਾਰ, ਕੈਪਟਨ ਸੰਧੂ ਦੇ ਹੁੰਦਿਆਂ ਛੋਟੇ ਵਿਕਾਸ ਕੰਮਾਂ ਤੋਂ ਲੈ ਕੇ ਵੱਡੇ ਪ੍ਰਾਜੈਕਟਾਂ ਬਾਰੇ ਦੱਸਦਿਆਂ ਕਾਂਗਰਸ ਸਰਕਾਰ ਮੁੜ ਲਿਆਉਣ ਲਈ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਅਪੀਲ ਕੀਤੀ ਜਾ ਰਹੀ ਹੈ।
ਸ਼ਹਿਰ ਦੇ ਵੱਖੋ-ਵੱਖ ਵਾਰਡਾਂ ‘ਚ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਮਿਲ ਰਹੇ ਵੱਡੇ ਸਮਰਥਨ ਤੋਂ ਖੁਸ਼ ਮੈਡਮ ਪੁਨੀਤਾ ਸੰਧੂ ਚੋਣ ਪ੍ਰਚਾਰ ਨੂੰ ਹੋਰ ਤਿੱਖਾ ਬਣਾਉਣ ਲਈ ਚੋਣ ਟੀਮਾਂ ਨੂੰ ਪ੍ਰਚਾਰ ਸਮੇਂ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਲਿਜਾਣ ਲਈ ਆਖ ਰਹੀ ਹੈ।
ਮੁੱਲਾਂਪੁਰ ਦਾਖਾ ਸ਼ਹਿਰ ਦੇ ਵੱਖੋ-ਵੱਖ ਵਾਰਡਾਂ ‘ਚ ਕੈਪਟਨ ਸੰਦੀਪ ਸੰਧੂ ਨੂੰ ਵੋਟ ਦੀ ਅਪੀਲ ਲਈ ਨਿਰਮਲ ਬਾਂਸਲ, ਬਲਾਕ ਮਹਿਲਾ ਕਾਂਗਰਸ ਪ੍ਰਧਾਨ ਸਰਬਜੀਤ ਕੌਰ ਨਾਹਰ, ਕੌਂਸਲਰ ਤਰਸੇਮ ਕੌਰ ਮਾਨ, ਕੌਂਸਲਰ ਰੇਖਾ ਰਾਣੀ, ਕੌਂਸਲਰ ਸਕੁੰਤਲਾ ਦੇਵੀ, ਮੋਨਿਕਾ ਵਰਮਾ ਚੋਣ ਪ੍ਰਚਾਰ ‘ਚ ਜੁਟੀਆਂ ਹੋਈਆਂ ਹਨ।
You may like
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦਾਖਾ ਵਲੋਂ ਪੋਲਿੰਗ ਬੂਥਾਂ ਦੀ ਚੈਕਿੰਗ
-
ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
-
ਸੋਲਰ ਲਾਈਟ ਘੁਟਾਲੇ ਮਾਮਲੇ ‘ਚ ਵਿਜੀਲੈਂਸ ਨੇ ਕੈਪਟਨ ਅਮਰਿੰਦਰ ਦੇ OSD ਕੈਪਟਨ ਸੰਦੀਪ ਸੰਧੂ ਨੂੰ ਕੀਤਾ ਨਾਮਜ਼ਦ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਹਲਕਾ ਦਾਖਾ ਵਾਸੀਆਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ – ਇਯਾਲੀ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ