ਖੰਨਾ (ਲੁਧਿਆਣਾ ) : ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਨੇ ਵਿਧਾਨ ਸਭਾ ਚੋਣਾਂ ਸਬੰਧੀ ਜਾਗਰੂਕਤਾ ਮੁਹਿੰਮ ਨੂੰ ਅੱਜ ਵੀ ਜਾਰੀ ਰੱਖਿਆ ਗਿਆ। ਗੁਰਕੀਰਤ ਸਿੰਘ ਨੇ ਖੰਨਾ ਸਮੇਤ ਆਸ-ਪਾਸ ਦੇ ਪਿੰਡਾਂ ਦੇ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕਰਦਿਆਂ ਸਰਕਾਰ ਬਣਨ ਤੋਂ ਬਾਅਦ ਵੀ ਵਿਕਾਸ ਜਾਰੀ ਰੱਖਣ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਕਿ੍ਸ਼ਨਾ ਨਗਰ, ਬਾਜ਼ੀਗਰ ਮੁਹੱਲੇ ਦੇ ਕਈ ਲੋਕਾਂ ਦੇ ਘਰਾਂ ‘ਚ ਜਾ ਕੇ ਆਪਣਾ ਚੋਣ ਪ੍ਰਚਾਰ ਜਾਰੀ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਗੁਰਸ਼ਰਨ ਸਿੰਘ ਗੋਗਲਾ ਦੇ ਘਰ ਹੋਈ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਡੀ ਗਿਣਤੀ ‘ਚ ਇਕੱਠੇ ਹੋਏ ਲੋਕਾਂ ਨੂੰ ਗੁਰਕੀਰਤ ਸਿੰਘ ਨੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਨਵਦੀਪ ਸ਼ਰਮਾ, ਵਿਕਾਸ ਮਹਿਤਾ, ਰਾਜੀਵ ਰਾਏ ਮਹਿਤਾ, ਬਬਲੀ ਜੋਸ਼ੀ, ਕੌਂਸਲਰ ਰਵਿੰਦਰ ਬੱਬੂ, ਅਨਿਲ ਸ਼ੁਕਲਾ, ਲੱਕੀ ਜੋਸ਼ੀ, ਤੇਜਪ੍ਰੀਤ ਸਿੰਘ, ਗਜਿੰਦਰ ਸ਼ਰਮਾ, ਬਾਲ ਕਿ੍ਸ਼ਨ, ਮਨੋਜ ਕੁਮਾਰ, ਰਾਮੇਸ਼ ਕੁਮਾਰ, ਦੀਪਕ ਪਾਹਵਾ, ਮਲਕੀਤ ਸਿੰਘ ਅਤੇ ਕੁਲਵਰਨ ਸਿੰਘ ਪਰਮਾਰ ਮੌਜੂਦ ਸਨ।