ਅਪਰਾਧ
ਲੁਧਿਆਣਾ ‘ਚ ਸ਼ਰਾਬ ਤੇ ਹੈਰੋਇਨ ਤਸਕਰੀ ‘ਚ ਔਰਤ ਸਮੇਤ ਦੋ ਕਾਬੂ
Published
3 years agoon
ਲੁਧਿਆਣਾ : ਪਿਛਲੇ 24 ਘੰਟਿਆਂ ਦੌਰਾਨ ਪੁਲਿਸ ਨੇ ਲੁਧਿਆਣਾ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਕਾਰਵਾਈ ਕਰਦਿਆਂ ਔਰਤ ਸਮੇਤ ਮਰਦਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇਕ ਦੋਸ਼ੀ ਫਰਾਰ ਹੋ ਗਿਆ। ਇਨ੍ਹਾਂ ਖਿਲਾਫ ਦੋ ਮਾਮਲੇ ਦਰਜ ਕਰ ਲਏ ਗਏ ਹਨ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਥਾਣਾ ਸ਼ਿਮਲਾ ਪੁਰੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਸ਼ਿਮਲਾ ਪੁਰੀ ਦੇ ਏਕਤਾ ਮਾਰਗ ਇਲਾਕੇ ‘ਚ ਇਕ ਪਲਾਟ ‘ਚ ਛਾਪੇਮਾਰੀ ਕਰ ਕੇ 64 ਥੈਲੀਆਂ ਸ਼ਰਾਬ ਬਰਾਮਦ ਕੀਤੀ। ਮੁਲਜ਼ਮ ਮੌਕੇ ‘ਤੇ ਹੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਏ ਐੱਸ ਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਹੁਣ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਸੂਚਨਾ ਦੇ ਆਧਾਰ ਤੇ ਥਾਣਾ ਲਾਡੋਵਾਲ ਪੁਲਸ ਨੇ ਪਿੰਡ ਫਤਿਹਪੁਰ ਗੁਜਰਾਂ ਵਿਖੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਇਕ ਔਰਤ ਸਮੇਤ 2 ਵਿਅਕਤੀਆਂ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਏ ਐੱਸ ਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਪਿੰਡ ਮਾਝ ਫੱਗੂਵਾਲ ਦੇ ਰਹਿਣ ਵਾਲੇ ਸੁਰਜੀਤ ਸਿੰਘ ਤੇ ਪਿੰਡ ਤਲਵੰਡੀ ਕਲਾਂ ਦੀ ਰਹਿਣ ਵਾਲੀ ਅਮਰਜੀਤ ਕੌਰ ਵਜੋਂ ਹੋਈ ਹੈ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
