ਪੰਜਾਬੀ
ਸ਼ਿਵਾਲਿਕ ਵਲੋਂ ਭੱਟੀਆਂ ਬੇਟ ਵਿਖੇ ਚੋਣ ਦਫ਼ਤਰ ਦਾ ਉਦਘਾਟਨ
Published
3 years agoon
ਲੁਧਿਆਣਾ : ਕਾਂਗਰਸ ਸਰਕਾਰ ਨੇ ਪੰਜਾਬ ਨੂੰ ਦੂਸਰਿਆਂ ਸੂਬਿਆਂ ਨਾਲੋਂ ਵਿਕਾਸ ਕਾਰਜਾਂ, ਲੋਕ ਭਲਾਈ ਸਕੀਮਾਂ ਅਤੇ ਬੁਨਿਆਦੀ ਸਹੂਲਤਾਂ ਪੱਖੋਂ ਬੇਹੱਦ ਪਛਾੜ ਕੇ ਰੱਖ ਦਿੱਤਾ ਹੈ, ਜਿਸ ਕਰਕੇ ਪੰਜਾਬ ਦੇ ਲੋਕ 2022 ਦੀਆਂ ਚੋਣਾਂ ਵਿਚ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿਚ ਫ਼ਤਵਾ ਦੇਣਗੇ, ਜਦਕਿ ਕਾਂਗਰਸ ਅਤੇ ਆਪ ਨੂੰ ਲੋਕ ਮੂੰਹ ਤੱਕ ਨਹੀਂ ਲਾਉਣਗੇ।
ਇਹ ਵਿਚਾਰ ਹਲਕਾ ਗਿੱਲ ਤੋਂ ਗੱਠਜੋੜ ਦੇ ਸਾਂਝੇ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਨੇ ਪਿੰਡ ਭੱਟੀਆਂ ਬੇਟ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਰਾਜਸੀ ਮਾਮਲਿਆਂ ਦੇ ਮੈਂਬਰ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ, ਇਸਤਰੀ ਵਿੰਗ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬੀਬੀ ਕਿਰਨਦੀਪ ਕੌਰ ਕਾਦੀਆਂ ਨੇ ਵੀ ਅਯਾਲੀ ਨੋ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਗੁਰਜੰਟ ਸਿੰਘ ਲਾਡੋਵਾਲ, ਸਾਬਕਾ ਸਰਪੰਚ ਵਿਨੋਦ ਕੁਮਾਰ ਮਲਹੋਤਰਾ, ਸਾਬਕਾ ਸਰਪੰਚ ਨਿਰਵੈਰ ਸਿੰਘ ਲਾਹੌਰੀਆ, ਸ਼ਰਨਜੀਤ ਸਿੰਘ ਰਾਣਾ ਗਰੇਵਾਲ, ਸੀਨੀਅਰ ਅਕਾਲੀ ਆਗੂ ਧਰਮ ਸਿੰਘ ਸੈਣੀ, ਇਕਬਾਲ ਸਿੰਘ ਡੋਡ, ਸਰਪੰਚ ਮਨਜੀਤ ਸਿੰਘ, ਰਵੀ ਕੁਮਾਰ ਪੰਚ ਅਤੇ ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।
You may like
-
ਸਾਬਕਾ ਵਿਧਾਇਕ ਵੈਦ ਨੂੰ ਵਿਜੀਲੈਂਸ ਵਲੋਂ 20 ਮਾਰਚ ਨੂੰ ਪੇਸ਼ ਹੋਣ ਦੇੇ ਹੁਕਮ
-
ਲੁਹਾਰਾ ਅਤੇ ਆਸ – ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਸਮੱਸਿਆ – ਵਿਧਾਇਕਾ ਬੀਬੀ ਛੀਨਾ
-
ਵਿਧਾਇਕ ਸੰਗੋਵਾਲ ਵੱਲੋਂ ਖਾਨਪੁਰ ਵਿਖੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਨਵੀਂ ਇਮਾਰਤ ਦਾ ਉਦਘਾਟਨ
-
ਵਿਧਾਇਕ ਸੰਗੋਵਾਲ ਵੱਲੋਂ ਪਿੰਡ ਜੱਸੀਆਂ ‘ਚ ਸੀਵਰੇਜ਼ ਪਾਉਣ ਦੇ ਕੰਮ ਦਾ ਉਦਘਾਟਨ
-
ਹਲਕਾ ਗਿੱਲ 66 ਰਿਜ਼ਰਵ ਤੋਂ ਆਪ ਦੇ ਜੀਵਨ ਸਿੰਘ ਸੰਗੋਵਾਲ 57288 ਦੀ ਵੱਡੀ ਲੀਡ ਨਾਲ ਜੇਤੂ
-
ਕੈਬਨਿਟ ਮੰਤਰੀ ਆਸ਼ੂ ਤੇ ਕਟੇਲੀ ਖਿਸਕੇ ਤੀਜੇ ਸਥਾਨ ਤੇ, ਆਮ ਆਦਮੀ ਪਾਰਟੀ 12 ਸੀਟਾਂ ‘ਤੇ ਅੱਗੇ
