ਮਲੌਦ (ਲੁਧਿਆਣਾ ) : ਹਲਕਾ ਪਾਇਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਮਲੌਦ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਚਾਰਾਂ ਕੀਤੀਆਂ ਗਈਆਂ। ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਪੰਜ ਸਾਲ ਦੌਰਾਨ ਉਨ੍ਹਾਂ ਵੱਲੋਂ ਕੀਤੇ ਵਿਕਾਸ ਕਾਰਜ ਤੇ ਘਰ ਘਰ ਪਹੁੰਚਾਈਆਂ ਲੋਕ ਭਲਾਈ ਸਕੀਮਾਂ ਮੁੱਖ ਮੁੱਦਾ ਹੋਣਗੀਆਂ, ਜਿਸ ਦੇ ਆਧਾਰ ‘ਤੇ ਜਨਤਾ ਵੋਟ ਕਰੇਗੀ ਤੇ ਇੰਨ੍ਹਾਂ ਚੋਣਾਂ ‘ਚ ਕਾਂਗਰਸ ਪਾਰਟੀ ਪੂਰਨ ਬਹੁਮਤ ਨਾਲ ਸੱਤਾ ‘ਚ ਵਾਪਸੀ ਕਰੇਗੀ।
ਵਿਧਾਇਕ ਲੱਖਾ ਨੇ ਕਿਹਾ ਬਤੌਰ ਵਿਧਾਇਕ 5 ਸਾਲ ਦਾ ਹਰ ਇਕ ਦਿਨ ਹਲਕੇ ਦੀ ਸੇਵਾ ਲਈ ਸਮਰਪਿਤ ਹੋ ਕੇ ਕੰਮ ਕੀਤਾ ਹੈ। ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ, ਪ੍ਰਧਾਨ ਅਮਰਦੀਪ ਮੜਕਣ, ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਤੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਹਰ ਘਰ ਤਕ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਪਹੁੰਚਾ ਕੇ ਲਖਵੀਰ ਸਿੰਘ ਲੱਖਾ ਦੀ ਜਿੱਤ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਆੜ੍ਹਤੀ ਵਰਿੰਦਰ ਕੁਮਾਰ, ਕੌਂਸਲਰ ਗੁਰਦੀਪ ਸਿੰਘ ਕਾਲਾ, ਕੌਂਸਲਰ ਗੁਰਜੰਟ ਸਿੰਘ ਬਿੱਲੂ, ਕੌਂਸਲਰ ਅਵਤਾਰ ਸਿੰਘ ਭੋਲਾ, ਆੜ੍ਹਤੀ ਲਖਵੀਰ ਸਿੰਘ ਸੋਮਲ ਖੇੜੀ, ਰਾਮਦਾਸ ਸਿੰਘ ਸੋਮਲ ਖੇੜੀ ਆਦਿ ਹਾਜ਼ਰ ਸਨ।