ਖੰਨਾ (ਲੁਧਿਆਣਾ) : ਕਿਸਾਨ ਲਹਿਰ ਦੌਰਾਨ ਯੋਗਦਾਨ ਪਾਉਣ ਵਾਲੇ ਗੋਲਡਨ ਗਰੁੱਪ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਨੂੰ ਖੰਨਾ ਦੇ ਪਿੰਡ ਪੰਜਰੁਖਾ ਵਿਖੇ ਟਰੈਕਟਰ ਅਤੇ ਈਸੜੂ ਵਿਚ ਇਕਬਾਲ ਸਿੰਘ ਕੈਨੇਡਾ ਵਾਲਿਆਂ ਨੇ ਸੋਨ ਤਗਮਾ ਨਾਲ ਸਨਮਾਨਿਤ ਕੀਤਾ। ਰਾਣਾ ਨੂੰ ਈਸੜੂ ਵਿੱਚ ਲੱਡੂਆਂ ਨਾਲਤੋਲਿਆ ਵੀ ਗਿਆ। ਪਿੰਡ ਪਹੁੰਚਣ ‘ਤੇ ਫੁੱਲਾਂ ਦੀ ਵਰਖਾ ਨਾਲ ਉਸ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਰਾਣਾ ਨੇ ਕਿਹਾ ਕਿ ਉਸ ਨੇ ਸਿਰਫ ਆਪਣੀ ਡਿਊਟੀ ਨਿਭਾਈ ਸੀ। ਅੱਜ ਉਨ੍ਹਾਂ ਦੀ ਜ਼ਿੱਦਗੀ ਦਾ ਸਭ ਤੋਂ ਵੱਡਾ ਦਿਨ ਹੈ। ਇਸ ਮੌਕੇ ਰੂਪੀਦਾਰ ਸਿੰਘ ਜਲਾਲ, ਹਰਦੀਪ ਰੌਣੀ, ਨਰਪੀਦਰ ਸਿੰਘ ਰੌਣੀ, ਦਵਿਦਰ ਸਿੰਘ ਪੰਜਰੁਖਾ, ਗੁਰਮੇਲ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਗੁਰਜੀਤ ਸਿੰਘ, ਹਰਵੀਰ ਸਿੰਘ, ਨੰਬਰਦਾਰ ਪ੍ਰਭਜੋਤ ਸਿੰਘ, ਬਲਪ੍ਰੀਤ ਸਿੰਘ, ਜਤਿਦਰ ਪਾਲ ਸਿੰਘ, ਗੁਰਵੀਰ ਸਿੰਘ ਦੀਵਾ, ਜਥੇਦਾਰ ਕੇਸਰ ਸਿੰਘ ਧਾਲੀਵਾਲ, ਸਰਪੰਚ ਤਜਿੰਦਰ ਸਿੰਘ, ਜਗਦੇਵ ਸਿੰਘ, ਹਰਪ੍ਰੀਤ ਸਿੰਘ ਹੈਪੀ, ਗੁਰਜੀਤ ਸਿੰਘ ਖਾਲਸਾ ਆਦਿ ਵੀ ਹਾਜ਼ਰ ਸਨ।