ਪੰਜਾਬੀ
ਨਰੋਏ ਸਮਾਜ ਲਈ ਸਮਾਜ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ
Published
3 years agoon

ਲੁਧਿਆਣਾ : ਮਾਲਵਾ ਸਭਿਆਚਾਰਕ ਮੰਚ ਪੰਜਾਬ ਵਲੋਂ ਭਰੂਣ ਹੱਤਿਆ, ਟ੍ਰੈਫਿਕ ਅਤੇ ਸਮਾਜਿਕ ਬੁਰਾਈਆਂ ਦੇ ਵਿਸ਼ੇ ‘ਤੇ ਸੈਮੀਨਾਰ ਕਰਵਾ ਕੇ ਧੀਆਂ ਦੇ ਲੋਹੜੀ ਮੇਲੇ ਦੀ ਸ਼ੁਰੂਆਤ ਕੀਤੀ ਗਈ। ਪ੍ਰਧਾਨਗੀ ਮੰਡਲ ‘ਚ ਡਾ: ਜਗਤਾਰ ਧੀਮਾਨ, ਪ੍ਰੋ: ਵਾਈਸ ਚਾਂਸਲਰ ਗੁਰੂ ਕਾਂਸੀ ਯੂਨੀਵਰਸਿਟੀ, ਡਾ: ਨਿਰਮਲ ਜੌੜਾ ਨੇ ਸ਼ਮੂਲੀਅਤ ਕੀਤੀ।
ਮੰਚ ਦੇ ਚੇਅਰਮੈਨ ਕਿ੍ਸਨ ਕੁਮਾਰ ਬਾਵਾ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਬਰਜਿੰਦਰ ਕੌਰ ਕੌਂਸਲਰ ਨੇ ਕਿਹਾ ਕਿ ਅੱਜ ਵੀ ਕੁਝ ਲੋਕ ਬੱਚੀ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਮਾਰ ਦੇਣ ਦਾ ਸਮਾਜ ਦੇ ਮੱਥੇ ‘ਤੇ ਕਲੰਕ ਹੈ। ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਦਾ ਮਕਸਦ ਇਹ ਹੈ ਕਿ ਲੜਕੇ ਅਤੇ ਲੜਕੀ ‘ਚ ਕੋਈ ਫਰਕ ਨਹੀਂ ਹੈੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਸਮਰਾਟ ਸਿਟੀ ਬਣਨ ਜਾ ਰਿਹਾ ਹੈ ਪਰ ਇੱਥੇ ਟ੍ਰੈਫਿਕ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ ਜੋ ਕਿ ਇਕ ਗੰਭੀਰ ਮਸਲਾ ਹੈ। ਇਸ ਸੰਬੰਧੀ ਬੱਚਿਆਂ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਜਨਤਾ ਨੂੰ ਵੀ ਚਾਹੀਦਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਪ੍ਰਸਾਸਨ ਨੂੰ ਸਹਿਯੋਗ ਦੇਣ।
ਡਾ: ਧੀਮਾਨ ਅਤੇ ਪ੍ਰੋਫੈਸਰ ਜੌੜਾ ਨੇ ਕਿਹਾ ਕਿ ਨਰੋਏ ਸਮਾਜ ਲਈ ਸਮਾਜ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ। ਅੱਜ ਵੀ ਸਮਾਜ ਨੂੰ ਲੜਕੇ ਅਤੇ ਲੜਕੀਆਂ ਦੇ ਜਨਮ ਸੰਬੰਧੀ ਕਈ ਨਵੀਆਂ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੇਅਰਮੈਨ ਬਾਵਾ ਤੇ ਮਹਿਲਾ ਵਿੰਗ ਦੀ ਪ੍ਰਧਾਨ ਬਰਜਿੰਦਰ ਕੌਰ ਕੌਂਸਲਰ ਨੇ ਸਖਸੀਅਤਾਂ ਦਾ ਸਨਮਾਨ ਕੀਤਾ।
You may like
-
ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਵਿਸ਼ਵ ਕਵਿਤਾ ਦਿਵਸ ਮਨਾਇਆ
-
ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦਿਸ਼ਾ ਸਹੀ ਪਾਸੇ ਮੋੜਨ ਲਈ ਸੰਸਥਾਵਾਂ ਨੂੰ ਸਿਰ ਜੋੜਨ ਦੀ ਲੋੜ
-
ਸਾਂਝੇ ਪਰਿਵਾਰਕ ਢਾਂਚਿਆਂ ਦਾ ਟੁੱਟਣਾ ਸਮਾਜਕ ਵਿਕਾਸ ਨੂੰ ਨਿਘਾਰ ਵੱਲ ਧੱਕ ਰਿਹਾ ਹੈ – ਗੁਰਪ੍ਰੀਤ ਸਿੰਘ ਤੂਰ
-
ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦਸ਼ਾ ਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ 8 ਜਨਵਰੀ ਨੂੰ
-
101 ਨਵਜੰਮੀਆਂ ਬੱਚੀਆਂ ਨੂੰ ਸੂਟ, ਖਿਡੌਣੇ ਅਤੇ ਨਕਦ ਰਾਸ਼ੀ ਭੇਟ ਕਰਕੇ ਕੀਤਾ ਸਨਮਾਨਿਤ