ਪੰਜਾਬੀ
ਪੀਐਸਪੀਸੀਐਲ ਵੱਲੋਂ ਭਾਰੀ ਜੁਰਮਾਨੇ ਲਗਾ ਕੇ ਸਨਅਤਕਾਰਾਂ ਨੂੰ ਕੀਤਾ ਜਾ ਰਿਹੈ ਪ੍ਰੇਸ਼ਾਨ
Published
3 years agoon

ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ‘ਚ ਪੀਐਸਪੀਸੀਐਲ ਵਿਭਾਗ ਵੱਲੋਂ ਭਾਰੀ ਜੁਰਮਾਨੇ ਲਗਾ ਕੇ ਸਨਅਤਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਦਯੋਗ ‘ਚ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਹਨ, ਅਜਿਹੇ ਵਿਚ ਬਿਜਲੀ ਦੀ ਵਰਤੋਂ ਦੀ ਸ਼੍ਰੇਣੀ ਬਾਰੇ ਸਪੱਸ਼ਟਤਾ ਨਾ ਹੋਣ ਕਾਰਨ ਉਦਯੋਗ ਪਰੇਸ਼ਾਨ ਹਨ। ਵਰਗ ਦਾ ਸਹਾਰਾ ਲੈ ਕੇ ਪੀਐਸਪੀਸੀਐਲ ਵਿਭਾਗ ਵੱਲੋਂ ਇੰਡਸਟਰੀ ਨੂੰ ਭਾਰੀ ਜੁਰਮਾਨੇ ਕੀਤੇ ਜਾ ਰਹੇ ਹਨ।
ਬਿਜਲੀ ਦੀ ਅਣ-ਅਧਿਕਾਰਤ ਵਰਤੋਂ (UUE) ਨੋਟਿਸ ਪਾਵਰ ਇੰਟੈਂਸਿਵ ਯੂਨਿਟਾਂ ‘ਚ ਇਲੈਕਟ੍ਰੋਪਲੇਟਿੰਗ ਤੇ ਇੰਡਕਸ਼ਨ ਉਦਯੋਗ ਨੂੰ ਭੇਜੇ ਜਾ ਰਹੇ ਹਨ। ਇਸ ਵਿਚ ਪੰਜ ਹਜ਼ਾਰ ਫੀਸਦੀ ਤਕ ਜੁਰਮਾਨਾ ਲਾਏ ਜਾ ਰਹੇ ਹਨ।
ਮਨਜਿੰਦਰ ਸਿੰਘ ਸਚਦੇਵਾ, ਜਨਰਲ ਸਕੱਤਰ UCPMA ਨੇ ਦੱਸਿਆ ਕਿ ਪਾਵਰ ਇੰਟੈਂਸਿਵ ਯੂਨਿਟ ਕੈਟਾਗਰੀ ਤਹਿਤ ਬਿਜਲੀ ਦੀ ਅਣਅਧਿਕਾਰਤ ਵਰਤੋਂ ਨੂੰ ਹੀਟ ਇੰਡਕਸ਼ਨ ਟ੍ਰੀਟਮੈਂਟ ਇੰਡਸਟਰੀ ਦੇ ਨਾਲ ਇਲੈਕਟ੍ਰੋਪਲੇਟਿੰਗ ਉਦਯੋਗਿਕ ਯੂਨਿਟਾਂ ‘ਤੇ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗ ਖਾਸ ਕਰਕੇ ਐੱਮਐੱਸਐੱਮਈ ਇਕਾਈਆਂ ਪਹਿਲਾਂ ਹੀ ਆਪਣੀ ਹੋਂਦ ਲਈ ਸੰਘਰਸ਼ ਕਰ ਰਹੀਆਂ ਹਨ।
ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਲਗਾਏ ਗਏ ਲੌਕਡਾਊਨ ਤੇ ਕਰਫਿਊ ਕਾਰਨ ਹੋਏ ਨੁਕਸਾਨ ਕਾਰਨ ਉਦਯੋਗ ਨੂੰ ਸੰਕਟ ਦੀ ਇਸ ਘੜੀ ‘ਚ ਸਰਕਾਰ ਤੋਂ ਮਦਦ ਦੀ ਲੋੜ ਹੈ। ਭੋਗਲ ਐਮਐਸ ਭੋਗਲ ਐਂਡ ਸੰਨਜ਼ ਦੇ ਐਮਡੀ ਅਵਤਾਰ ਭੋਗਲ ਦੇ ਅਨੁਸਾਰ ਸਰਕਾਰ ਅਤੇ ਵਿਭਾਗਾਂ ਨੂੰ ਉਦਯੋਗ ਨੂੰ ਅਨੁਕੂਲ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਹੈ।
You may like
-
ਪੰਜਾਬ ਸਰਕਾਰ ਦੇ ਹੁਕਮਾਂ ‘ਤੇ PSPCL ਦੇ ਨਵੇਂ ਡਿਸਟ੍ਰੀਬਿਊਟਰ ਨਿਯੁਕਤ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
-
PSPCL ਦੇ 2 ਮੁਲਾਜ਼ਮ ਗ੍ਰਿ/ਫਤਾਰ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ
-
ਪੀ.ਐਸ.ਪੀ.ਸੀ.ਐਲ. ਵੱਲੋਂ 26 ਜੂਨ ਨੂੰ ਹੁਣ ਤੱਕ ਦੀ ਸਭ ਤੋਂ ਵੱਧ 3563 ਲੱਖ ਯੂਨਿਟ ਦੀ ਬਿਜਲੀ ਮੰਗ ਪੂਰੀ ਕੀਤੀ ਗਈ: ਹਰਭਜਨ ਸਿੰਘ ਈ.ਟੀ.ਓ
-
50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ
-
ਅਰਵਿੰਦ ਕੇਜਰੀਵਾਲ ਨੇ PSPCL ਬਾਰੇ ਸ਼ੇਅਰ ਕੀਤੀ ਪੋਸਟ, ਕਿਹਾ- ਪੰਜਾਬ ਮੁਫਤ ਬਿਜਲੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ…
-
ਸਨਅਤਕਾਰਾਂ ਨੇ VDS ਨੂੰ ਵਧਾਉਣ ਲਈ PPCB ਦਾ ਕੀਤਾ ਧੰਨਵਾਦ