ਪੰਜਾਬੀ
ਹਲਕਾ ਪੂਰਬੀ ‘ਚ ਵਾਰਡ 16-18 ਦੀ ਨਵੀਂ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ
Published
3 years agoon

ਲੁਧਿਆਣਾ : ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾ ਵਿਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵਾਰਡ 16-18 ਵਿਚ ਪੈਂਦੀ ਪੁਲਿਸ ਕਾਲੋਨੀ ਅਤੇ ਸੈਕਟਰ-33 ਵਾਲੀ ਮੇਨ ਰੋਡ ਨੂੰ ਬਨਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਕੰਮ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ, ਕੌਂਸਲਰ ਉਮੇਸ਼ ਸ਼ਰਮਾ ਅਤੇ ਕੌਂਸਲਰ ਵਨੀਤ ਭਾਟੀਆ ਵਲੋਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਤਲਵਾੜ ਨੇ ਦੱਸਿਆ ਕਿ ਇਸ ਸੜਕ ਨੂੰ ਲਗਭਗ 2.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਇਸ ਸੜਕ ਉੱਪਰ ਬੀ.ਐਮ.ਪੀ.ਸੀ. ਦਾ ਕੰਮ ਕਰਵਾਇਆ ਜਾਵੇਗਾ ਅਤੇ ਸੜਕ ਦੇ ਦੋਨੋ ਪਾਸੇ ਸਾਇਡਾਂ ਤੇ ਟਾਈਲਾਂ, ਪੇਵਰ ਦਾ ਕੰਮ ਅਤੇ ਸੈਂਟਰ ਵਰਜ ਦਾ ਕੰਮ ਕਰਵਾਇਆ ਜਾਵੇਗਾ। ਇਹ ਸਾਰਾ ਕੰਮ 31 ਮਾਰਚ 2022 ਤੱਕ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੜਕ ਤੇ ਵੱਡੀ ਸੀਵਰੇਜ ਲਾਇਨ ਪਾਉਣ ਕਰਕੇ ਇਹ ਸੜਕ ਟੂਟ ਗਈ ਸੀ ਕਿਉਂਕਿ ਫੋਕਲ ਪੁਆਇੰਟ ਡਾਇੰਗ ਯੂਨਿਟਾਂ ਦੇ ਪਾਣੀ ਨੂੰ ਸੀ.ਈ.ਟੀ.ਪੀ. ਪਲਾਟ ਤੱਕ ਭੇਜਣ ਲਈ ਨਵੀ ਅਤੇ ਵੱਡੀ ਸੀਵਰੇਜ ਲਾਇਨ ਪਾਉਣ ਦੀ ਜਰੂਰਤ ਸੀ। ਨਵੀਂ ਸੀਵਰੇਜ ਲਾਇਨ ਪਾਉਣ ਦੇ ਹੋਏ ਕੰਮ ਕਰਕੇ ਇਸ ਸੜਕ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਰਾਬ ਸੀ। ਪਰ ਆਉਂਦੇ ਕੁਝ ਸਮੇਂ ਵਿਚ ਹੀ ਇਸ ਸੜਕ ਦਾ ਕੰਮ ਤੇਜੀ ਨਾਲ ਸ਼ੁਰੂ ਕਰਵਾਕੇ ਇਹ ਕੰਮ ਛੇਤੀ ਹੀ ਮੁਕੰਮਲ ਕਰਵਾਇਆ ਜਾਵੇਗਾ।
ਇਸ ਮੌਕ ਲਵਲੀ ਮਨੋਚਾ, ਮਨੂ ਡਾਵਰ, ਵਿੱਕੀ ਬਾਂਸਲ, ਨਰੇਸ਼ ਗੁੱਪਤਾ, ਅਮਰਜੀਤ ਸਿੰਘ, ਰਾਜੀਵ ਸ਼ਰਮਾ, ਸੀਮਾ ਢਾਡਾ, ਗੋਲਡੀ ਸ਼ਰਮਾ, ਰਾਜ ਮਲਹੋਤਰਾ, ਡਿੰਪਲ ਕੁਮਾਰ, ਸੁਭਮ ਬੱਤਰਾ, ਦਰਸ਼ਨ ਸਿੰਘ ਪ੍ਰਧਾਨ, ਯੋਗੇਸ਼ ਚਾਵਲਾ, ਰਾਜਨ ਗੇਹਲੀ, ਰਾਹੁਲ ਵਰਮਾ, ਬਲਰਾਜ ਵਰਮਾ, ਬਲਰਾਜ ਵਰਮਾ, ਹੈਪੀ ਕੁਮਾਰ, ਮੇਵਾ ਸਿੰਘ ਤੋਂ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਵੀ ਹਾਜ਼ਰ ਸਨ।
You may like
-
ਜਸਪਾਲ ਬਾਂਗਰ ਰੋਡ ਅਤੇ ਨਾਲ ਲਗਦੇ 10 ਲਿੰਕ ਰੋਡ ਦਾ ਕੀਤਾ ਉਦਘਾਟਨ, 6 ਨਵੇਂ ਟਿਊਬੈੱਲ ਵੀ ਕਰਵਾਏ ਪਾਸ
-
ਹਲਕਾ ਪੂਰਬੀ ‘ਚ ਪੈਂਦੇ ਸਾਰੇ ਪਾਰਕਾਂ ਦਾ ਨਵੀਨੀਕਰਣ ਕੀਤਾ ਜਾਵੇਗਾ – ਵਿਧਾਇਕ ਭੋਲਾ
-
ਵਿਧਾਇਕ ਭੋਲਾ ਵੱਲੋਂ ਹਲਕਾ ਪੂਰਬੀ ‘ਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼
-
ਵਿਧਾਇਕ ਭੋਲਾ ਵਲੋਂ ਮੁਸਲਿਮ ਭਾਈਚਾਰੇ ਨੂੰ ਈਦ ਮੌਕੇ ਦਿੱਤੀ ਵਧਾਈ
-
ਵਿਧਾਇਕ ਭੋਲਾ ਵਲੋਂ ਲੁਧਿਆਣਾ ਸ਼ਹਿਰ ਦੇ ਸੰਵੇਦਨਸ਼ੀਲ ਮੁੱਦਿਆ ਬਾਰੇ ਡਿਪਟੀ ਕਮਿਸ਼ਨਰ ਨਾਲ ਖ਼ਾਸ ਮੁਲਾਕਾਤ
-
ਵਿਧਾਇਕ ਭੋਲਾ ਨੇ ਸੰਵੇਦਨਸ਼ੀਲ ਮੁੱਦਿਆਂ ਸਬੰਧੀ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਮਾਨ ਨੇ ਹੱਲ ਕਰਨ ਦਾ ਦਿੱਤਾ ਭਰੋਸਾ