ਅਪਰਾਧ
ਐਕਸਪੋਰਟ ਕਾਰੋਬਾਰ ਕਰਵਾਉਣ ਦੇ ਨਾਮ ‘ਤੇ ਠੱਗੀ
Published
3 years agoon

ਲੁਧਿਆਣਾ : ਮਹਾਨਗਰ ਦੇ ਕਾਰੋਬਾਰੀ ਨੂੰ ਐਕਸਪੋਰਟ ਦੇ ਕੰਮ ਵਿੱਚ ਪੈਸਾ ਲਗਾ ਕੇ ਮੁਨਾਫ਼ਾ ਕਮਾਉਣ ਦਾ ਝਾਂਸਾ ਦੇਣ ਮਗਰੋਂ ਲੱਖਾਂ ਰੁਪਏ ਠੱਗਣ ਦੇ ਮੁਲਜ਼ਮਾਂ ਖ਼ਿਲਾਫ਼ ਥਾਣਾ ਬਸਤੀ ਜੋਧੇਵਾਲ ਪੁਲਿਸ ਵੱਲੋਂ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਮਾਮਲਾ ਗੁਰਪ੍ਰੀਤ ਨਗਰ ਨੂਰਵਾਲਾ ਰੋਡ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੇ ਬਿਆਨ ਉਪਰ ਰਾਜੀਵ ਬਸੁੰਧਰਾ, ਪਾਇਲ ਬਸੁੰਧਰਾ,ਲਲਿਤਾ, ਕਿਰਨ ਆਨੰਦ ਪ੍ਰਭਾਤ, ਰੰਜਨ ਕੋਹਲੀ ਵਾਸੀ ਵਿਨਾਇਕ ਡੇਅਰੀ ਦਿੱਲੀ ਦੇ ਖਿਲਾਫ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸੁਨੀਲ ਕੁਮਾਰ ਮੁਤਾਬਕ ਮੁਲਜ਼ਮ ਰਾਜੀਵ ਬਸੁੰਧਰਾ ਅਤੇ ਉਸਦੇ ਪਰਿਵਾਰ ਨੂੰ ਉਹ ਕਰੀਬ ਛੇ ਸੱਤ ਸਾਲ ਤੋਂ ਜਾਣਦਾ ਹੈ। ਰਾਜੀਵ ਨੇ ਮੁਦਈ ਨੂੰ ਐਕਸਪੋਰਟ ਦੇ ਕਾਰੋਬਾਰ ਵਿਚ ਪੇੈਸਾ ਲਗਾ ਕੇ ਮੋਟਾ ਮੁਨਾਫ਼ਾ ਕਮਾਉਣ ਦਾ ਝਾਂਸਾ ਦਿੱਤਾ ਅਤੇ ਵੱਖ ਵੱਖ ਤਰੀਕਾਂ ਨੂੰ ਬੈਂਕ ਰਾਹੀਂ ਕਰੀਬ 49 ਲੱਖ ਰੁਪਏ ਹੜੱਪ ਲਏ। ਅੇੈਨੀ ਰਕਮ ਦੇਣ ਦੇ ਬਾਵਜੂਦ ਨਾ ਤਾਂ ਮੁਲਜ਼ਮਾਂ ਨੇ ਕੋਈ ਮੁਨਾਫਾ ਦਿੱਤਾ ਅਤੇ ਨਾ ਹੀ ਰਕਮ ਵਾਪਸ ਮੰਗਣ ਤੇ ਪੈਸਾ ਮੋੜਿਆ।
ਕਈ ਵਾਰ ਪਰਿਵਾਰਕ ਪੱਧਰ ਤੇ ਬੈਠ ਕੇ ਪੈਸਾ ਵਾਪਸ ਦੇਣ ਦੀ ਗੱਲ ਹੋਈ ਪਰ ਆਰੋਪੀ ਹਰ ਵਾਰੀ ਲਾਰੇ ਲਗਾਉਂਦੇ ਰਹੇ।ਜਦ ਮੁਦਈ ਨੇ ਥੋੜ੍ਹੀ ਸਖ਼ਤੀ ਨਾਲ ਪੈਸਾ ਮੰਗਿਆ ਤਾਂ ਆਰੋਪੀਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਪੀੜਤ ਨੇ ਜੂਨ ਮਹੀਨੇ ਵਿਚ ਪੁਲਿਸ ਅਧਿਕਾਰੀਆਂ ਕੋਲ ਸ਼ਿਕਾਇਤ ਦਿੱਤੀ। ਕਰੀਬ ਪੰਜ ਮਹੀਨੇ ਦੀ ਲੰਬੀ ਪੜਤਾਲ ਮਗਰੋਂ ਆਖ਼ਰ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਸਾਰੇ ਮੁਜਲ਼ਮਾਂ ਖਿਲਾਫ ਧੋਖਾਦੇਹੀ ਸਣੇ ਹੋਰ ਦੋਸ਼ਾਂ ਤਹਿਤ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ