ਪੰਜਾਬੀ
ਗੁੱਜਰਵਾਲ ‘ਚ ਆਮ ਆਦਮੀ ਪਾਰਟੀ ਵੱਲੋਂ ਮੀਟਿੰਗ
Published
3 years agoon

ਜੋਧਾਂ / ਲੁਧਿਆਣਾ : ਪਿੰਡ ਗੁੱਜਰਵਾਲ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਪੁੱਜੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਸੁਭਾਸ਼ ਵਰਮਾ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਤੇ ਪੰਜਾਬ ਦੀਆਂ ਅੌਰਤਾਂ ਲਈ ਕੇਜਰੀਵਾਲ ਦੀ ਤੀਜੀ ਗਰੰਟੀ ਦੇ ਐਲਾਨ ਬਾਰੇ ਦੱਸਦਿਆਂ ਕਿਹਾ 18 ਸਾਲ ਤੋਂ ਵੱਧ ਵਾਲੀਆਂ ਅੌਰਤਾਂ ਦੇ ਖਾਤੇ ‘ਚ ਹਰ ਮਹੀਨੇ 1000 ਰੁਪਏ ਪਾਏ ਜਾਣਗੇ।
ਉਨ੍ਹਾਂ ਕਿਹਾ ਜਿਸ ਤਰ੍ਹਾਂ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਲਈ ਫਿਕਰਮੰਦ ਹੈ ਤੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਹੀ ਹੈ ਉਸੇ ਤਰ੍ਹਾਂ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਵਾਸੀਆਂ ਨੂੰ ਇਹ ਸਭ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਪਿੰਡਾਂ ‘ਚੋਂ ਮਿਲ ਰਹੀ ਭਰਪੂਰ ਹਮਾਇਤ ਸਦਕਾ ਅਸੀਂ ਅਕਾਲੀ-ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਦਾ ਸਫਾਇਆ ਕਰਕੇ ਜਲਦ ਹੀ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਰਾਜਨ ਵਰਮਾ, ਕਮਲ ਸਿੰਘ ਬੱਦੋਵਾਲ ਸਰਕਲ ਪ੍ਰਧਾਨ, ਸੁੁਦਾਗਰ ਸਿੰਘ, ਸਰਕਲ ਪ੍ਰਧਾਨ ਲਖਵੀਰ ਸਿੰਘ, ਬਲਾਕ ਪ੍ਰਧਾਨ ਤਜਿੰਦਰ ਸਿੰਘ ਗਰੇਵਾਲ, ਸਰਕਲ ਪ੍ਰਧਾਨ ਪ੍ਰਭਜੋਤ ਸਿੰਘ ਗਿੱਲ, ਸਰਕਲ ਪ੍ਰਧਾਨ ਸੁੁਖਜੀਵਨ ਸਿੰਘ ਮੋਹੀ, ਪ੍ਰਭਦੀਪ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।
You may like
-
ਯੋਗ ਦਿਵਸ ਮਨਾਉਣ ਸੰਬੰਧੀ ਆਮ ਆਦਮੀ ਪਾਰਟੀ ਦਫਤਰ ਵਿੱਚ ਵਿਸ਼ੇਸ਼ ਮੀਟਿੰਗ
-
ਸਿਵਲ ਸਰਜਨ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤਾ ਆਮ ਆਦਮੀ ਕਲੀਨਿਕ ਦਾ ਦੌਰਾ
-
ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਲਈ ਸਰਗਰਮੀਆਂ ਸ਼ੁਰੂ
-
ਲੁਧਿਆਣਾ ਵਿੱਚ ਇਸ ਵਾਰ ਕਾਂਗਰਸ ਉਮੀਦਵਾਰਾਂ ਨੂੰ ਟੱਕਰ ਦੇਣਗੇ ਬਾਗ਼ੀ ਕਾਂਗਰਸੀ
-
1 ਕਰੋੜ ਦੀ ਲਾਗਤ ਨਾਲ ਚਚਰਾੜੀ ਤੋਂ ਰੂਮੀ ਤਕ ਬਣੇਗੀ ਸੜਕ
-
ਵਿਧਾਇਕ ਵੈਦ ਨੇ ਮਲਕਪੁਰ ਤੋਂ ਨੂਰਪੁਰ ਬੇਟ ਸੜਕ ਨੂੰ ਚੌੜਾ ਕਰਨ ਦਾ ਰੱਖਿਆ ਨੀਂਹ ਪੱਥਰ