ਇੰਡੀਆ ਨਿਊਜ਼
ਅੰਮ੍ਰਿਤਸਰ ਤੋਂ ਗੋਆ ਹੁਣ ਸਿਰਫ 3 ਘੰਟਿਆਂ ’ਚ ਇੰਡੀਗੋ ਤੋਂ ਸਿੱਧੀ ਉਡਾਣ 10 ਤੋਂ
Published
3 years agoon

ਅੰਮ੍ਰਿਤਸਰ : ਇੰਡੀਗੋ ਏਅਰਲਾਈਨ 10 ਨਵੰਬਰ 2021 ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗੋਆ ਲਈ ਰੋਜ਼ਾਨਾ ਸਿੱਧੀਆਂ ਉਡਾਣ ਸ਼ੁਰੂ ਕਰੇਗੀ।
ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਭਾਰਤ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਏਅਰਲਾਈਨ ਇੰਡੀਗੋ ਨੇ ਆਪਣੀ ਵੈੱਬਸਾਈਟ ’ਤੇ ਇਸ ਸਿੱਧੀ ਉਡਾਣ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਉਡਾਣ 6ਈ-6064 ਅੰਮ੍ਰਿਤਸਰ ਤੋਂ ਰਾਤ 10:30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ 1:35 ਵਜੇ ਗੋਆ ਦੇ ਡਬੋਲਿਮ ਹਵਾਈ ਅੱਡੇ ’ਤੇ ਪਹੁੰਚੇਗੀ। ਗੋਆ ਤੋਂ ਉਡਾਣ, 6ਈ-6065, ਅੱਧੀ ਰਾਤ 12:05 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 3:10 ਵਜੇ ਅੰਮ੍ਰਿਤਸਰ ਪਹੁੰਚੇਗੀ।
ਕਾਮਰਾ ਨੇ ਦੱਸਿਆ ਕਿ ਦਿਨ ਵੇਲੇ ਗੋਆ ਦੇ ਹਵਾਈ ਅੱਡੇ ’ਤੇ ਸਲਾਟ ਦੀਆਂ ਮੁਸ਼ਕਲਾਂ ਕਾਰਨ, ਏਅਰਲਾਈਨ ਨੇ ਰੈੱਡ-ਆਈ (ਦੇਰ ਰਾਤ) ਦਾ ਸਮਾਂ ਉਡਾਣ ਦੇ ਸੰਚਾਲਨ ਲਈ ਚੁਣਿਆ ਹੈ। ਅਸੀਂ ਏਅਰਲਾਈਨਜ਼ ਦੇ ਨਾਲ-ਨਾਲ ਗੋਆ ਅਤੇ ਅੰਮ੍ਰਿਤਸਰ ਹਵਾਈ ਅੱਡੇ ਦੇ ਪ੍ਰਬੰਧਕਾਂ ਨੂੰ ਇਸ ਉਡਾਣ ਦੇ ਸਮੇਂ ਦੀ ਸਮੀਖਿਆ ਕਰਨ ਲਈ ਬੇਨਤੀ ਕੀਤੀ ਸੀ।
ਗੋਆ ਹਵਾਈ ਅੱਡੇ ਦੇ ਡਾਇਰੈਕਟਰ ਗਗਨ ਮਲਿਕ ਨਾਲ ਮਾਮਲੇ ਦੀ ਪੈਰਵੀ ਕਰਨ ’ਤੇ, ਮੈਨੂੰ ਸੂਚਿਤ ਕੀਤਾ ਗਿਆ ਸੀ ਕਿ ਗੋਆ ਹਵਾਈ ਅੱਡੇ ’ਤੇ ਲੈਂਡਿੰਗ/ਟੇਕ-ਆਫ ਸਲਾਟ ਦਿਨ ਵੇਲੇ ਨਵੇਂ ਸੈਕਟਰਾਂ ਨੂੰ ਚਲਾਉਣ ਲਈ ਏਅਰਲਾਈਨਾਂ ਕੋਲ ਉਪਲੱਬਧ ਨਹੀਂ ਹਨ। ਕਾਮਰਾ ਦੇ ਅਨੁਸਾਰ, ਇਸ ਸੈਕਟਰ ਦੀ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਲੰਬੇ ਸਮੇਂ ਤੋਂ ਮੰਗ ਹੈ ਅਤੇ ਅੰਮ੍ਰਿਤਸਰ ਦੀ ਸੈਰ-ਸਪਾਟਾ ਆਰਥਿਕਤਾ ਨੂੰ ਵਧਾਉਣ ’ਚ ਮਦਦ ਕਰੇਗਾ।
You may like
-
ਅੰਮ੍ਰਿਤਸਰ ਏਅਰਪੋਰਟ ‘ਤੇ ਆਉਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਲਿਆ ਗਿਆ ਇਹ ਵੱਡਾ ਫੈਸਲਾ
-
ਹਵਾਈ ਯਾਤਰੀਆਂ ਲਈ ਖੁਸ਼ਖਬਰੀ, ਅੰਮ੍ਰਿਤਸਰ ਏਅਰਪੋਰਟ ਤੋਂ ਸ਼ੁਰੂ ਹੋਈਆਂ ਨਵੀਆਂ ਉਡਾਣਾਂ
-
ਅੰਮ੍ਰਿਤਸਰ ਏਅਰਪੋਰਟ ‘ਤੇ ਕਰੋੜਾਂ ਰੁਪਏ ਦਾ ਸੋਨਾ ਬਰਾਮਦ, 3 ਲੋਕ ਕੀਤੇ ਗ੍ਰਿਫਤਾਰ
-
ਵਿਦੇਸ਼ ਜਾਣ ਦੀ ਚਾਹ ‘ਚ ਪੰਜਾਬੀ ਨੌਜਵਾਨ ਅੰਮ੍ਰਿਤਸਰ ਏਅਰਪੋਰਟ ਦੀ ਕੰਧ ਟੱਪ ਕੇ ਦੁਬਈ ਦੇ ਜਹਾਜ਼ ਤਕ ਪੁੱਜਾ
-
ਅੰਮ੍ਰਿਤਸਰ ਏਅਰਪੋਰਟ ‘ਤੇ ਬਰਮਿੰਘਮ ਤੋਂ ਪਰਤੀ ਫਲਾਈਟ ‘ਚ 25 ਯਾਤਰੀ ਮਿਲੇ ਕੋਰੋਨਾ ਪਾਜ਼ੇਟਿਵ
-
ਇਟਲੀ ਤੋਂ ਆਏ 150 ਯਾਤਰੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ