Connect with us

ਇੰਡੀਆ ਨਿਊਜ਼

ਨਦੀ ‘ਚ ਡਿੱਗੀ ਸਵਾਰੀਆਂ ਨਾਲ ਭਰੀ ਕਾਰ, 9 ਲੋਕਾਂ ਨੇ ਤੋੜਿਆ ਦਮ, ਪੰਜਾਬ ਤੋਂ ਉੱਤਰਾਖੰਡ ਗਏ ਸੀ ਘੁੰਮਣ

Published

on

ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਤੋਂ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸੈਲਾਨੀਆਂ ਨਾਲ ਭਰੀ ਕਾਰ ਰਾਮਨਗਰ ਦੇ ਢੇਲਵਾ ਨਦੀ ਵਿੱਚ ਡਿੱਗ ਗਈ ਹੈ। ਇਸ ਆਰਟਿਗਾ ਕਾਰ ਵਿੱਚ 10 ਲੋਕ ਸਵਾਰ ਸਨ । ਇਨ੍ਹਾਂ ਵਿੱਚੋਂ ਸਿਰਫ਼ ਇੱਕ ਲੜਕੀ ਨੂੰ ਜ਼ਿੰਦਾ ਬਚਾਇਆ ਗਿਆ ਹੈ। ਉਸ ਨੂੰ ਇਲਾਜ ਲਈ ਰਾਮਨਗਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਲੋਕ ਪੰਜਾਬ ਦੇ ਰਹਿਣ ਵਾਲੇ ਸਨ। ਇਹ ਹਾਦਸਾ ਬਰਸਾਤੀ ਨਾਲਾ ਪਾਰ ਕਰਦੇ ਸਮੇਂ ਵਾਪਰਿਆ । ਨਾਲੇ ਵਿੱਚ ਅਚਾਨਕ ਪਾਣੀ ਦਾ ਵਹਾਅ ਵੱਧ ਗਿਆ ਅਤੇ ਕਾਰ ਬੇਕਾਬੂ ਹੋ ਕੇ ਹੇਠਾਂ ਨਦੀ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ ਸਾਢੇ 5 ਵਜੇ ਵਾਪਰਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਤੋਂ ਆਏ ਇਹ ਸੈਲਾਨੀ ਰਾਮਨਗਰ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਉਹ ਸਵੇਰੇ 5 ਵਜੇ ਹੋਟਲ ਤੋਂ ਘੁੰਮਣ ਲਈ ਹੋਟਲ ਤੋਂ ਨਿਕਲੇ ਸਨ ।

Facebook Comments

Trending