Connect with us

ਪੰਜਾਬੀ

8 ਕਰੋੜ 62 ਲੱਖ 35 ਹਜ਼ਾਰ ਦੇ ਵਿਕਾਸ ਕਾਰਜ਼ਾਂ ਨਾਲ ਬਦਲੇਗੀ ਹਲਕਾ ਦੱਖਣੀ ਦੀ ਨੁਹਾਰ – ਵਿਧਾਇਕਾ ਛੀਨਾ

Published

on

8 crore 62 lakh 35 thousand development works will change the face of Constituency Dakshina - MLA Chhina

ਲੁਧਿਆਣਾ : ਹਲਕਾ ਦੱਖਣੀ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਲਈ 8 ਕਰੋੜ 62 ਲੱਖ 35 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਪਾਸ ਕੀਤੇ ਗਏ ਹਨ, ਉਪਰੋਕਤ ਕੰਮ ਜੋ ਕਿ ਪਿਛਲੇ ਵਿਧਾਇਕ ਦੀ ਅਣਗਹਿਲੀ ਕਾਰਨ ਅਧੂਰੇ ਪਏ ਸੀ, ਹੁਣ ਇਹ ਸਾਰੇ ਕੰਮ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਕੀਤੇ ਜਾਣਗੇ।

ਉਨ੍ਹਾ ਅੱਗੇ ਕਿਹਾ ਸਮਾਰਟ ਸਿਟੀ ਲੁਧਿਆਣਾ ਹੋਣ ਦੇ ਬਾਵਜੂਦ ਹਲਕਾ ਦੱਖਣੀ ਪਛੜੇ ਹਲਕਿਆਂ ਵਿੱਚ ਗਿਣਿਆ ਜਾਂਦਾ ਹੈ ਪਰ ਹੁਣ ਜਲਦ ਹੀ ਇਹ ਤਸਵੀਰ ਬਦਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਉਮੀਦ ਨਾਲ ਸਾਨੂੰ ਵੋਟਾਂ ਪਾਈਆਂ ਨੇ, ਅਸੀਂ ਉਸ ਉਮੀਦ ਤੇ ਖਰੇ ਉੱਤਰਾਗੇਂ ਤੇ ਹਲਕੇ ਦਾ ਚੋਂ-ਪਖੀ ਵਿਕਾਸ ਕਰਾਂਗੇ। ਉਨ੍ਹਾਂ ਦੱਸਿਆ ਕਿ ਗਰਮੀਆਂ ਵਿਚ ਜੋ ਪੀਣ ਵਾਲੇ ਪਾਣੀ ਦੀ ਸਮੱਸਿਆ ਆਈ ਸੀ ਉਸ ਨੂੰ ਦੂਰ ਕਰਨ ਲਈ ਉਪਰਾਲੇ ਹੁਣੇ ਤੋਂ ਸ਼ੁਰੂ ਕਰ ਦਿੱਤੇ ਗਏ ਹਨ ।

Facebook Comments

Trending