Connect with us

ਪੰਜਾਬੀ

ਐਮ ਜੀ ਐਮ ਪਬਲਿਕ ਸਕੂਲ ਵਿੱਚ 75ਵੇਂ ਸਵਤੰਤਰਤਾ ਦਿਵਸ ਦੀ ਧੂਮ

Published

on

75 Independence Day celebrations at MGM Public School

ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ ਵਿੱਚ ਅੱਜ ਸਵਤੰਤਰਤਾ ਦਿਵਸ ਦੇ ਅਵਸਰ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇੱਥੇ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਲੁਧਿਆਣਾ ਦੇ ਐਮ ਐਲ ਏ ਕੁਲਵੰਤ ਸਿੰਘ ਸਿੱਧੂ ਅਤੇ ਸਮਾਜ ਸੁਧਾਰਕ ਮੁਕੇਸ਼ ਅਗਰਵਾਲ ਨੇ ਆਪਣੀ ਹਾਜ਼ਰੀ ਲੱਗਵਾ ਕੇ ਇਸ ਪ੍ਰੋਗਰਾਮ ਦੀ ਸ਼ੋਭਾ ਹੋਰ ਵੀ ਵਧਾ ਦਿੱਤੀ।

ਪ੍ਰੋਗਰਾਮ ਦਾ ‌ਆਰੰਭ ਜੋਤੀ ਪ੍ਹਜਵਲਿਤ ਕਰਕੇ ਕੀਤਾ ਗਿਆ । ਸਕੂਲ ਉਸ ਸਮੇਂ ਭਾਰਤ ਮਾਤਾ ਦੇ ਨਾਰਿਆਂ ਨਾਲ ਗੂੰਜ ਉੱਠਿਆ ਜਦੋਂ ਮੁੱਖ ਮਹਿਮਾਨ ਅਤੇ ਸਕੂਲ ਦੇ ਪ੍ਰਿੰਸੀਪਲ ਦੁਆਰਾ ਤਿਰੰਗਾ ਲਹਿਰਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ ਦੇਸ਼ ਦੇ ਜਵਾਨ ਸ਼ਹੀਦਾ ਨੂੰ ਯਾਦ ਕੀਤਾ।

ਸ਼੍ਰੀ ਕੁਲਵੰਤ ਸਿੰਘ ਸਿੱਧੂ ਨੇ ਐਮ ਜੀ ਐਮ ਪਬਲਿਕ ਸਕੂਲ ਦੀ ਸ਼ਾਨ ਸਟੇਟ ਟੋਪਰ ਪ੍ਰਥਮ ਜੈਨ ਅਤੇ ਪਹਿਲੇ ਸਥਾਨ ਤੇ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਫੇਸਬੁੱਕ ਤੇ ਲਾਈਵ ਦੇਖ ਕੇ ਵਿਦਿਆਰਥੀਆਂ ਦੇ ‌ਮਾਤਾ-ਪਿਤਾ‌ ਨੇ ਪ੍ਰੋਗਰਾਮ ਦਾ ਆਨੰਦ ਮਾਣਿਆ। ਸਵਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਸਕੂਲ ਦੇ ਨਿਰਦੇਸ਼ਕ ਗੱਜਣ ਸਿੰਘ ਅਤੇ ਪ੍ਰਿੰਸੀਪਲ ਨੇ ਦੇਸ਼ ਦੀ ਰੱਖਿਆ ਕਰਨ ਲਈ‌ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕੀਤਾ।

Facebook Comments

Trending