ਖੇਡਾਂ

ਰਾਜ ਪੱਧਰੀ ਖੇਡ ਮੁਕਾਬਲਿਆਂ ‘ਚ 21-40 ਵਰਗ ‘ਚ 734 ਲੜਕੇ ਤੇ 382 ਲੜਕੀਆਂ ਨੇ ਕੀਤੀ ਸ਼ਮੂਲੀਅਤ

Published

on

ਲੁਧਿਆਣਾ : ਖੇਡਾਂ ਵਤਨ ਪੰਜਾਬ ਦੀਆਂ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਰਾਜ ਪੱਧਰੀ ਬਾਸਕਟਬਾਲ, ਹੈਂਡਬਾਲ, ਸਾਫਟਬਾਲ ਅਤੇ ਜੂਡੋ ਖੇਡਾਂ ਵਿੱਚ 21-40 ਵਰਗ ਵਿੱਚ ਕੁੱਲ 1116 ਖਿਡਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ 734 ਲੜਕੇ ਅਤੇ 382 ਲੜਕੀਆਂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡਾਂ ਦਾ ਅਗਾਜ 15 ਅਕਤੂਬਰ 2022 ਤੋਂ ਪੰਜਾਬ ਦੇ ਵੱਖ ਵੱਖ 9 ਜਿਲ੍ਹਿਆਂ ਵਿੱਚ ਹੋ ਚੁੱਕਾ ਹੈੈ। ਇਹ ਟੂਰਨਾਂਮੈਂਟ ਵੱਖ-ਵੱਖ 30 ਖੇਡਾਂ ਵਿੱਚ ਕਰਵਾਇਆ ਜਾ ਰਿਹਾ ਹੈ। ਜਿੰਨ੍ਹਾਂ ਵਿੱਚੋਂ ਚਾਰ ਖੇਡਾਂ ਹੈਂਡਬਾਲ, ਜੂਡੋ, ਸਾਫਟਬਾਲ (ਅੰ 14, 17, 21, 21-40 ਅਤੇ ਬਾਸਕਟਬਾਲ ਅੰ 21,21-40, ਲੜਕੇ/ਲੜਕੀਆਂ ਜਿਲ੍ਹਾ ਲੁਧਿਆਣਾ ਵਿਖੇ ਕਰਵਾਈਆਂ ਜਾ ਰਹੀਆਂ ਹਨ।

ਖੇਡ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਹੈਂਡਬਾਲ ਅੰਡਰ-21 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਪਹਿਲਾ ਸਥਾਨ, ਪਠਾਨਕੋਟ ਨੇ ਦੂਜਾ ਸਥਾਨ ਅਤੇ ਅੰਮ੍ਰਿਤਸਰ ਤੇ ਮੁਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਸੰਗਰੂਰ ਨੇ ਪਹਿਲਾ, ਅੰਮ੍ਰਿਤਸਰ ਨੇ ਦੂਜਾ ਅਤੇ ਲੁਧਿਆਣਾ ਤੇ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਹਂੈਂਡਬਾਲ 21-40 ਮੈਨ ਵਰਗ ਦੇ ਮੁਕਾਬਲਿਆਂ ਵਿੱਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮੋਗਾ ਦੀ ਟੀਮ ਨੂੰ 18-14 ਦੇ ਫਰਕ ਨਾਲ,ਰੂਪਨਗਰ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ 16-12 ਦੇ ਫਰਕ ਨਾਲ ਅਤੇ ਫਰੀਦਕੋਟ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 25-20 ਦੇ ਫਰਕ ਨਾਲ ਹਰਾਇਆ।

ਜੂਡੋ ਲੜਕੀਆਂ, ਅੰਡਰ-21 ਦੇ 48 ਕਿਲੋਗ੍ਰਾਮ ਵਰਗ ਦੇ ਮੁਕਾਬਲਿਆਂ ਵਿੱਚ ਪੁਸ਼ਪਾ ਦੇਵੀ (ਹੁਸ਼ਿਆਰਪੁਰ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 52 ‘ਚ ਨੀਲਮ (ਪਟਿਆਲਾ), 57 ‘ਚ ਅਕਸ਼ਿਤਾ (ਹੁਸ਼ਿਆਰਪੁਰ), 63 ‘ਚ ਹਰਲੀਨ ਕੌਰ (ਗੁਰਦਾਸਪੁਰ) ਨੇ ਬਾਜੀ ਮਾਰੀ ਹੈ। ਜੂਡੋ ਲੜਕਿਆਂ, ਅੰਡਰ-21 ਦੇ 81 ਕਿਲੋਗ੍ਰਾਮ ਭਾਰ ਵਰਗ ‘ਚ ਗੁਰਪ੍ਰੀਤ ਸਿੰਘ (ਗੁਰਦਾਸਪੁਰ), 90 ‘ਚ ਹਿਤੇਸ਼ ਸ਼ਰਮਾ (ਅਮ੍ਰਿਤਸਰ), 100 ‘ਚ ਸਤਨਾਮ ਅਹੂਜਾ (ਪਟਿਆਲਾ), 100 ਪਲੱਸ ‘ਚ ਮਾਨਵ ਸ਼ਰਮਾ (ਗੁਰਦਾਸਪੁਰ) ਅੱਵਲ ਰਿਹਾ।

ਜੂਡੋ ਲੜਕੀਆਂ, 21-40 ਦੇ 48 ਕਿਲੋਗ੍ਰਾਮ ਵਰਗ ‘ਚ ਜਸਬੀਰ ਕੌਰ (ਲੁਧਿਆਣਾ), 52 ‘ਚ ਪ੍ਰਿਯੰਕਾ (ਹੁਸ਼ਿਆਰਪੁਰ), 57 ‘ਚ ਅਕਾਂਸ਼ਾ ਰਾਵਤ (ਅਮ੍ਰਿਤਸਰ), 63 ‘ਚ ਬਵਲੀਨ ਕੌਰ (ਲੁਧਿਆਣਾ), 70 ‘ਚ ਸਪਨਾ (ਹੁ਼ਸ਼ਿਆਰਪੁਰ), 78 ‘ਚ ਸਫਲਦੀਪ ਕੌਰ (ਗੁਰਦਾਸਪੁਰ), 78 ਪਲੱਸ ‘ਚ ਅਨਮੋਲ (ਗੁਰਦਾਸਪੁਰ) ਨੇ ਪਹਿਲਾ ਸਥਾਨ ਹਾਸਲ ਕੀਤਾ।

ਸਾਫਟਬਾਲ ਅੰ21ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਨੇ ਪਹਿਲਾ ਸਥਾਨ,ਲੁਧਿਆਣਾ ਦੀ ਟੀਮ ਨੇ ਦੂਜਾ ਸਥਾਨ ਅਤੇ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਫਟਬਾਲ ਅੰ 21 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਮੋਗਾ ਦੀ ਟੀਮ ਨੇ ਪਹਿਲਾ ਸਥਾਨ, ਲੁਧਿਆਣਾ ਦੀ ਟੀਮ ਨੇ ਦੂਜਾ ਸਥਾਨ ਅਤੇ ਜਲੰਧਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

 

 

Facebook Comments

Trending

Copyright © 2020 Ludhiana Live Media - All Rights Reserved.