Connect with us

ਅਪਰਾਧ

ਚੋਰੀ ਕੀਤੇ ਗਏ 5 ਟ੍ਰੈਕਟਰ ਬਰਾਮਦ, ਦੋਸ਼ੀ ਖਿਲਾਫ ਮਾਮਲਾ ਦਰਜ

Published

on

5 stolen tractors recovered, case registered against accused

ਲੁਧਿਆਣਾ :ਲੁਧਿਆਣਾ ਦੇ ਪੱਖੋਵਾਲ ਰੋਡ ਤੋਂ ਪੁਲਿਸ ਨੇ ਚੋਰੀ ਦੇ 5 ਟਰੈਕਟਰ ਬਰਾਮਦ ਕੀਤੇ ਹਨ। ਇਹ ਟਰੈਕਟਰ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੇ ਬੈਂਕ ਦੀ ਕਿਸ਼ਤ ਜਮ੍ਹਾ ਨਹੀਂ ਕਰਵਾਈ ਸੀ। ਮੁਲਜ਼ਮ ਇਨ੍ਹਾਂ ਕੋਲੋਂ ਟਰੈਕਟਰ ਜ਼ਬਤ ਕਰਕੇ ਪੰਜਾਬ ਲਿਆ ਕੇ ਵੇਚਦੇ ਸਨ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਇੱਕ ਲਾਅ ਗ੍ਰੈਜੂਏਟ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਆਪਣੇ ਭਰਾ ਅਤੇ ਦੋਸਤ ਦੀ ਮਦਦ ਨਾਲ ਟਰੈਕਟਰ ਚੋਰੀ ਕਰ ਰਿਹਾ ਸੀ। ਮੁਲਜ਼ਮ ਦੀ ਪਛਾਣ ਰਜਿੰਦਰਪਾਲ ਸਿੰਘ ਵਾਸੀ ਪਿੰਡ ਨਾਰੰਗਵਾਲ ਕਲਾਂ ਵਜੋਂ ਹੋਈ ਹੈ।

ASI ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਤੱਕ 6 ਟਰੈਕਟਰ ਚੋਰੀ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ 5 ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਨੇ ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਨੂੰ ਟਰੈਕਟਰ ਵੇਚਿਆ ਹੈ। ਰਜਿੰਦਰਪਾਲ ਨੂੰ ਪੱਖੋਵਾਲ ਰੋਡ ’ਤੇ ਪਿੰਡ ਖੀਰੀ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਦਾ ਭਰਾ ਸੁਖਜਿੰਦਰਪਾਲ ਅਤੇ ਇੱਕ ਦੋਸਤ ਟਰੈਕਟਰ ਵੇਚਣ ਵਾਲੀ ਏਜੰਸੀ ਵਿੱਚ ਕੰਮ ਕਰਦੇ ਹਨ।

Facebook Comments

Trending