Connect with us

ਅਪਰਾਧ

ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਲੁੱਟੀਆਂ 5 LEDs, 3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

Published

on

ਲੁਧਿਆਣਾ : ਐਲਈਡੀ ਦੀ ਡਿਲੀਵਰੀ ਦੇ ਕੇ ਵਾਪਸ ਪਰਤ ਰਹੇ ਟੈਂਪੂ ਚਾਲਕ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ ਟੈਂਪੂ ਚੋਂ 5 ਐਲਈਡੀ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸੀਆਰਪੀਐਫ ਕਾਲੋਨੀ ਦੁੱਗਰੀ ਦੇ ਵਾਸੀ ਟੈਂਪੂ ਚਾਲਕ ਜਸਪਾਲ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਛੋਟਾ ਹਾਥੀ ਟੈਂਪੂ ਚਲਾਉਂਦਾ ਹੈ। ਮਾਡਲ ਟਾਊਨ ਸਥਿਤ ਭਾਰਤ ਲਿੰਕ ਕਾਰਪੋਰੇਸ਼ਨ ਦੇ ਮੁਲਜ਼ਮ ਨਾਲ ਉਹ ਫਿਰੋਜ਼ਪੁਰ ਰੋਡ ਤੇ ਇਕ ਐਲਈਡੀ ਛਡਣ ਲਈ ਗਿਆ।ਐਲਈਡੀ ਛੱਡ ਕੇ ਰਾਤ ਸਾਢੇ ਦਸ ਵਜੇ ਦੇ ਕਰੀਬ ਉਹ ਜਿਸ ਤਰ੍ਹਾਂ ਹੀ ਪਿੰਡ ਬੱਦੋਵਾਲ ਦੇ ਲਾਗੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਗੱਡੀ ਵਿੱਚ ਪਈਆਂ 5 ਐਲਈਡੀ ਲੁੱਟ ਲਈਆਂ।

Facebook Comments

Trending