ਅਪਰਾਧ

ਕਰਿੰਦੇ ਦੀ ਗਰਦਨ ‘ਤੇ ਦਾਤ ਰੱਖ ਕੇ ਲੁੱਟੀ 28 ਹਜ਼ਾਰ ਦੀ ਨਕਦੀ, ਮੁਲਜ਼ਮ ਫ਼ਰਾਰ

Published

on

ਲੁਧਿਆਣਾ : ਨਕਾਬਪੋਸ਼ ਬਦਮਾਸ਼ ਨੇ ਠੇਕੇ ਦੇ ਕਰਿੰਦੇ ਕੋਲੋਂ 28 ਹਜ਼ਾਰ ਰੁਪਏ ਦੀ ਨਕਦੀ ਲੁੱਟੀ ਹੈ| ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਠੇਕੇ ਦਾ ਸ਼ਟਰ ਹੇਠਾਂ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ| ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਬਿਲਗਾ ਵਿੱਚ ਚੱਡਾ ਫਾਰਮ ਦੇ ਸਾਹਮਣੇ ਪੈਂਦੇ ਸ਼ਰਾਬ ਦੇ ਠੇਕੇ ‘ਤੇ ਸੇਲਜ਼ਮੈਨ ਦੇ ਤੌਰ ‘ਤੇ ਕੰਮ ਕਰਦਾ ਹੈ|

ਬਦਮਾਸ਼ ਨੇ ਠੇਕੇ ‘ਤੇ ਬੈਠੇ ਵਰਿੰਦਰ ਦੀ ਗਰਦਨ ‘ਤੇ ਦਾਤ ਰੱਖ ਦਿੱਤਾ ਅਤੇ ਗੱਤੇ ਦੀ ਪੇਟੀ ਵਿਚ ਪਈ 28 ਹਜ਼ਾਰ ਰੁਪਏ ਦੀ ਨਕਦੀ ਲੁੱਟੀ| ਬਦਮਾਸ਼ ਨੇ ਠੇਕੇ ਦਾ ਸ਼ਟਰ ਹੇਠਾਂ ਸੁੱਟਿਆ ਅਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਿਆ| ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏ ਐੱਸ ਆਈ ਕਰਨੈਲ ਸਿੰਘ ਨੇ ਦੱਸਿਆ ਕਿ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਰਿੰਦਰ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਬਦਮਾਸ਼ ਖਿਲਾਫ ਕੇਸ ਦਰਜ ਕਰ ਲਿਆ ਹੈ|

Facebook Comments

Trending

Copyright © 2020 Ludhiana Live Media - All Rights Reserved.