Connect with us

ਪੰਜਾਬੀ

ਪੰਜਾਬ ਦੇ 2800 ਸਕੂਲੀ ਵਿਦਿਆਰਥੀਆਂ ਨੇ ਇੱਕ ਮਹੀਨੇ ਵਿੱਚ ਪੀਏਯੂ ਦਾ ਕੀਤਾ ਦੌਰਾ 

Published

on

2800 school students of Punjab visited PAU in one month

ਲੁਧਿਆਣਾ : ਪੀ.ਏ.ਯੂ. ਦਾ ਕੈਂਪਸ ਵਿਸ਼ੇਸ਼ ਤੌਰ ‘ਤੇ ਪੰਜਾਬ ਅਤੇ ਹੋਰ ਰਾਜਾਂ ਦੇ ਸਕੂਲਾਂ ਦੇ ਨਾਲ-ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਦੌਰੇ ਨਾਲ ਗਤੀਵਿਧੀਆਂ ਦਾ ਇੱਕ ਕੇਂਦਰ ਰਿਹਾ ਹੈ। ਡਾ. ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ ਨੇ ਦੱਸਿਆ ਕਿ ਇਹ ਦੌਰੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀ ਆਪਣੇ ਭਵਿੱਖ ਨੂੰ ਲੈਕੇ ਉੱਚ ਵਿਦਿਅਕ ਸੰਸਥਾਵਾਂ ਤੋਂ ਜਾਣੂ ਹੋ ਸਕਣ।

ਕੋਆਰਡੀਨੇਟਰ ਅਤੇ ਟੂਰ ਗਾਈਡ ਸ੍ਰੀ ਅਮਨਦੀਪ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਪੰਜਾਬ ਦੇ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਜਲੰਧਰ, ਲੁਧਿਆਣਾ, ਮਲੇਰਕੋਟਲਾ, ਮੋਗਾ ਜ਼ਿਲ੍ਹਿਆਂ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਲਗਭਗ 2800 ਵਿਦਿਆਰਥੀਆਂ ਅਤੇ ਕੇਰਲਾ ਐਗਰੀਕਲਚਰਲ ਯੂਨੀਵਰਸਿਟੀ ਦੇ 106 ਵਿਦਿਆਰਥੀਆਂ ਦੇ ਨਾਲ-ਨਾਲ ਪੰਜ ਅਧਿਆਪਕਾਂ ਨੇ ਪੰਜਾਬ ਦੇ ਪੇਂਡੂ ਜੀਵਨ ਦੇ ਅਜਾਇਬ ਘਰ ਨੂੰ ਦੇਖਣ ਲਈ ਪੀਏਯੂ ਦਾ ਦੌਰਾ ਕੀਤਾ।

ਉਹਨਾਂ ਉੱਤਰੀ ਭਾਰਤ ਦੇ ਭੂਮੀ ਅਤੇ ਜਲ ਸਰੋਤਾਂ ਦੇ ਡਾ ਉੱਪਲ ਮਿਊਜ਼ੀਅਮ ਦਾ ਵੀ ਦੌਰਾਂ ਕੀਤਾ। ਦਿੱਲੀ ਪਬਲਿਕ ਸਕੂਲ ਦੇ ਲਗਭਗ 400 ਵਿਦਿਆਰਥੀਆਂ ਨੇ ਵੀ ਪੀਏਯੂ ਦਾ ਦੌਰਾ ਕੀਤਾ, ਉਨ੍ਹਾਂ ਨੇ ਦੱਸਿਆ ਕਿ ਹਰ ਰੋਜ਼ 20-30 ਵਿਦਿਆਰਥੀਆਂ ਦੇ ਸਮੂਹ ਵਾਲੇ ਮਲੇਰਕੋਟਲਾ ਜਿਲ੍ਹੇਂ ਦੇ 7 ਸਕੂਲ ਹਰ ਰੋਜ਼ ਪੀ.ਏ.ਯੂ ਦਾ ਦੌਰਾ ਕਰਦੇ ਹਨ।

With Warm Regards,

Facebook Comments

Trending