Connect with us

ਅਪਰਾਧ

 ਬਿਜਲੀ ਚੋਰੀ ਦੇ 20 ਮਾਮਲੇ ਆਏ ਸਾਹਮਣੇ, ਕਰੀਬ 5.62 ਲੱਖ ਰੁਪਏ ਦੇ ਕੀਤੇ ਜੁਰਮਾਨੇ 

Published

on

20 cases of electricity theft came to light, about 5.62 lakh rupees fined

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਇੰਨਫੋਰਸਮੈਂਟ ਲੁਧਿਆਣਾ ਵਿੰਗ ਵੱਲੋਂ ਲੁਧਿਆਣਾ ਜ਼ੋਨ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਚੋਰਾਂ ‘ਤੇ ਕਾਰਵਾਈ ਕਰਦਿਆਂ ਕਰੀਬ 20 ਚੋਰੀ ਦੇ ਮਾਮਲੇ ਫੜੇ ਗਏ, ਜਿਹਨ੍ਹਾਂ ਨੂੰ ਲਗਭਗ 5.62 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ। ਡਿਪਟੀ ਚੀਫ ਇੰਜੀਨੀਅਰ ਇੰਨਫੋਰਸਮੈਂਟ ਲੁਧਿਆਣਾ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਇੰਨਫੋਰਸਮੈਂਟ, ਲੁਧਿਆਣਾ ਵਿੰਗ ਵੱਲੋਂ ਬਿਜਲੀ ਚੋਰੀ ‘ਤੇ ਨਕੇਲ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ।

ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਲੁਧਿਆਣਾ ਜ਼ੋਨ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਚੋਰਾਂ ‘ਤੇ ਕਾਰਵਾਈ ਕਰਦਿਆਂ ਕਰੀਬ 20 ਚੋਰੀ ਦੇ ਕੇਸ ਫੜੇ ਗਏ, ਜਿਹਨ੍ਹਾਂ ਨੂੰ ਲਗਭਗ 5.62 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਐਫੀ.ਆਈ.ਆਰ. ਦਰਜ ਕਰਨ ਲਈ ਐਂਟੀ ਪਾਵਰ ਥੈਪਟ, ਪੀ.ਐਸ.ਪੀ.ਸੀ.ਐਲ.,  ਸਰਾਭਾ ਨਗਰ, ਲੁਧਿਆਣਾ ਨੂੰ ਲਿਖ ਦਿੱਤਾ ਗਿਆ ਹੈ। ਡਿਪਟੀ ਚੀਫ ਇੰਜੀਨੀਅਰ ਇੰਨਫੋਰਸਮੈਂਟ ਲੁਧਿਆਣਾ ਸ੍ਰੀ ਅਨਿਲ ਕੁਮਾਰ ਸ਼ਰਮਾ ਵਲੋਂ ਸਾਰੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਚੋਰੀ ਤੋਂ ਪਰਹੇਜ ਕੀਤਾ ਜਾਵੇ।

Facebook Comments

Trending