ਅਪਰਾਧ
ਬਿਜਲੀ ਚੋਰੀ ਦੇ 20 ਮਾਮਲੇ ਆਏ ਸਾਹਮਣੇ, ਕਰੀਬ 5.62 ਲੱਖ ਰੁਪਏ ਦੇ ਕੀਤੇ ਜੁਰਮਾਨੇ
Published
3 years agoon

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਇੰਨਫੋਰਸਮੈਂਟ ਲੁਧਿਆਣਾ ਵਿੰਗ ਵੱਲੋਂ ਲੁਧਿਆਣਾ ਜ਼ੋਨ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਚੋਰਾਂ ‘ਤੇ ਕਾਰਵਾਈ ਕਰਦਿਆਂ ਕਰੀਬ 20 ਚੋਰੀ ਦੇ ਮਾਮਲੇ ਫੜੇ ਗਏ, ਜਿਹਨ੍ਹਾਂ ਨੂੰ ਲਗਭਗ 5.62 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ। ਡਿਪਟੀ ਚੀਫ ਇੰਜੀਨੀਅਰ ਇੰਨਫੋਰਸਮੈਂਟ ਲੁਧਿਆਣਾ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਇੰਨਫੋਰਸਮੈਂਟ, ਲੁਧਿਆਣਾ ਵਿੰਗ ਵੱਲੋਂ ਬਿਜਲੀ ਚੋਰੀ ‘ਤੇ ਨਕੇਲ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਲੁਧਿਆਣਾ ਜ਼ੋਨ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਚੋਰਾਂ ‘ਤੇ ਕਾਰਵਾਈ ਕਰਦਿਆਂ ਕਰੀਬ 20 ਚੋਰੀ ਦੇ ਕੇਸ ਫੜੇ ਗਏ, ਜਿਹਨ੍ਹਾਂ ਨੂੰ ਲਗਭਗ 5.62 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਐਫੀ.ਆਈ.ਆਰ. ਦਰਜ ਕਰਨ ਲਈ ਐਂਟੀ ਪਾਵਰ ਥੈਪਟ, ਪੀ.ਐਸ.ਪੀ.ਸੀ.ਐਲ., ਸਰਾਭਾ ਨਗਰ, ਲੁਧਿਆਣਾ ਨੂੰ ਲਿਖ ਦਿੱਤਾ ਗਿਆ ਹੈ। ਡਿਪਟੀ ਚੀਫ ਇੰਜੀਨੀਅਰ ਇੰਨਫੋਰਸਮੈਂਟ ਲੁਧਿਆਣਾ ਸ੍ਰੀ ਅਨਿਲ ਕੁਮਾਰ ਸ਼ਰਮਾ ਵਲੋਂ ਸਾਰੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਚੋਰੀ ਤੋਂ ਪਰਹੇਜ ਕੀਤਾ ਜਾਵੇ।
You may like
-
ਪੰਜਾਬ ਸਰਕਾਰ ਦੇ ਹੁਕਮਾਂ ‘ਤੇ PSPCL ਦੇ ਨਵੇਂ ਡਿਸਟ੍ਰੀਬਿਊਟਰ ਨਿਯੁਕਤ, ਜਾਣੋ ਕਿਸ ਨੂੰ ਮਿਲੀ ਜ਼ਿੰਮੇਵਾਰੀ
-
PSPCL ਦੇ 2 ਮੁਲਾਜ਼ਮ ਗ੍ਰਿ/ਫਤਾਰ, ਮਾਮਲਾ ਜਾਣ ਕੇ ਹੋ ਜਾਵੋਗੇ ਹੈਰਾਨ
-
ਪੀ.ਐਸ.ਪੀ.ਸੀ.ਐਲ. ਵੱਲੋਂ 26 ਜੂਨ ਨੂੰ ਹੁਣ ਤੱਕ ਦੀ ਸਭ ਤੋਂ ਵੱਧ 3563 ਲੱਖ ਯੂਨਿਟ ਦੀ ਬਿਜਲੀ ਮੰਗ ਪੂਰੀ ਕੀਤੀ ਗਈ: ਹਰਭਜਨ ਸਿੰਘ ਈ.ਟੀ.ਓ
-
50 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਚਾਲੂ ਹੋਣ ਨਾਲ ਪੀ.ਐਸ.ਪੀ.ਸੀ.ਐਲ ਵੱਲੋਂ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਵਾਧਾ
-
ਅਰਵਿੰਦ ਕੇਜਰੀਵਾਲ ਨੇ PSPCL ਬਾਰੇ ਸ਼ੇਅਰ ਕੀਤੀ ਪੋਸਟ, ਕਿਹਾ- ਪੰਜਾਬ ਮੁਫਤ ਬਿਜਲੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ…
-
ਵਿਧਾਇਕ ਛੀਨਾ ਵਲੋਂ 11 ਕੇ ਵੀ ਰੇਰੂ ਸਾਹਿਬ ਰੋਡ ਫੀਡਰ ਦਾ ਉਦਘਾਟਨ