ਅਪਰਾਧ

25,490 ਨ.ਸ਼ੀ.ਲੀ.ਆਂ ਗੋ.ਲੀਆਂ ਸਮੇਤ 2 ਨੌਜਵਾਨ ਕਾਬੂ

Published

on

ਲੁਧਿਆਣਾ : ਥਾਣਾ ਸਦਰ ਦੀ ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਤੋਂ 25,490 ਗੋਲੀਆਂ ਬਰਾਮਦ ਹੋਈਆਂ ਹਨ। ਫੜ੍ਹੇ ਗਏ ਮੁਲਜ਼ਮ ਰਣਜੀਤ ਸਿੰਘ ਅਤੇ ਸਾਹਿਲ ਸਿੰਘ ਹਨ। ਮੁਲਜ਼ਮਾਂ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਲਲਤੋਂ ਕਲਾਂ ਨੇੜੇ ਗਸ਼ਤ ’ਤੇ ਮੌਜੂਦ ਸੀ। ਇਸ ਦੌਰਾਨ ਮੁਲਜ਼ਮ ਰਣਜੀਤ ਸਿੰਘ ਐਕਟਿਵਾ ’ਤੇ 3 ਥੈਲੇ ਰੱਖ ਕੇ ਲੈ ਜਾ ਰਿਹਾ ਸੀ।

ਸ਼ੱਕ ਹੋਣ ’ਤੇ ਜਦ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਮਿਲੀਆਂ। ਸ਼ੁਰੂਆਤੀ ਪੁੱਛਗਿੱਛ ’ਚ ਪਤਾ ਲੱਗਾ ਕਿ ਉਕਤ ਨਸ਼ੀਲੀਆਂ ਗੋਲੀਆਂ ਸਾਹਿਲ ਤੋਂ ਲੈ ਕੇ ਆਇਆ ਹੈ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਸਾਹਿਲ ਨੂੰ ਵੀ ਕਾਬੂ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਪੁਲਸ ਰਿਮਾਂਡ ’ਤੇ ਹਨ

Facebook Comments

Trending

Copyright © 2020 Ludhiana Live Media - All Rights Reserved.