ਪੰਜਾਬੀ

ਮੱਛੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ 2.04 ਕਰੋੜ ਰੁਪਏ ਦੇ ਪ੍ਰੋਜੈਕਟ ਮੰਨਜੂਰ – ਡਿਪਟੀ ਕਮਿਸ਼ਨਰ

Published

on

ਲੁਧਿਆਣਾ : ਮੱਛੀ ਪਾਲਣ ਵਿਭਾਗ ਲੁਧਿਆਣਾ ਦਾ ਜਿਲ੍ਹਾ ਪੱਧਰੀ ਐਕਸ਼ਨ ਪਲਾਨ ਮੰਨਜੂਰ ਕਰਨ ਲਈ, ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜਿਲ੍ਹਾ ਪੱਧਰੀ ਕਮੇਟੀ, ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਸਮੂਹ ਮੈਂਬਰ ਸਾਹਿਬਾਨ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਸਹਾਇਕ ਡਾਇਰੈਕਟਰ ਮੱਛੀ ਪਾਲਣ, ਲੁਧਿਆਣਾ ਸ. ਦਲਬੀਰ ਸਿੰਘ ਵੱਲੋਂ ਮੱਛੀ ਪਾਲਣ ਧੰਦੇ ਦੇ ਵਿਕਾਸ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਅਤੇ ਮੀਟਿੰਗ ਦੇ ਏਜੰਡੇ ਬਾਰੇ ਹਾਊਸ ਨੂੰ ਵਿਸਥਾਰ ਸਹਿਤ ਜਾਣੂੰ ਕਰਵਾਇਆ ਗਿਆ, ਜਿਸ ਵਿੱਚ ਸਾਲ 2021-22 ਦੌਰਾਨ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਦੇ ਅਪਰੂਵ ਹੋਏ ਐਕਸ਼ਨ ਪਲਾਨ ਦੀ ਸਮੀਖਿਆ ਕੀਤੀ ਗਈ। ਇਸ ਤੋਂ ਬਾਅਦ ਚਾਲੂ ਸਾਲ ਦਾ ਐਕਸ਼ਨ ਪਲਾਨ ਲਾਗੂ ਕਰਨ ਲਈ ਵਿਚਾਰ ਵਟਾਦਰੇ ਕੀਤੇ ਗਏ।

ਜਿਸ ਵਿੱਚ ਮੱਛੀ ਪਾਲਣ ਅਧੀਨ ਨਵਾਂ ਰਕਬਾ ਲਿਆਉਣ, ਨਵੀਂ ਤਕਨੀਕ ਆਰ.ਏ.ਐਸ. ਕਲਚਰ, ਮੱਛੀ ਦੀ ਢੋਆ ਢੁਆਈ ਲਈ ਇਨਕੁਏਟਿਕ ਵਹੀਕਲ ਅਤੇ ਮੋਟਰ ਸਾਈਕਲ ਵਿਦ ਆਈਸ ਬਾਕਸ ਲਈ ਕੁੱਲ 2.04 ਕਰੋੜ ਦਾ ਐਕਸ਼ਨ ਪਲਾਨ ਪੇਸ਼ ਕੀਤਾ ਗਿਆ। ਵਿਭਾਗੀ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਸ ਯੋਜਨਾ ਦਾ ਮੁੱਖ ਮੰਤਵ ਜ਼ਿਲ੍ਹੇ ਵਿੱਚ ਮੱਛੀ ਪਾਲਣ ਦਾ ਵਿਕਾਸ, ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜ਼ਗਾਰ ਦੇ ਸਾਧਨ ਵਿਕਸਤ ਕਰਨਾ, ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਤੇ ਮੱਛੀ ਨੂੰ ਘਰ-ਘਰ ਪਹੁੰਚਾਉਣਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਡੂ ਵਿਕਾਸ) ਲੁਧਿਆਣਾ ਵੱਲੋਂ ਵਿਭਾਗ ਦੁਆਰਾ ਕੀਤੇ ਗਏ ਕਾਰਜ਼ਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਗਤੀਵਿਧੀਆ ਅਤੇ ਸਕੀਮਾਂ ਦਾ ਪੁਰਜ਼ੋਰ ਪ੍ਰਚਾਰ ਕੀਤਾ ਜਾਵੇ ਤਾਂ ਜੋ ਕਾਸ਼ਤਕਾਰ ਇਨ੍ਹਾਂ ਸਕੀਮਾ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਉਨ੍ਹਾਂ ਵੱਲੋਂ ਮੱਛੀ ਪਾਲਕ ਸ੍ਰੀ ਜ਼ਸਵੀਰ ਸਿੰਘ, ਪਿੰਡ ਕਰਦੀਆਂ ਦੀ ਉਚੇਚੇ ਤੌਰ ‘ਤੇ ਪ੍ਰਸ਼ੰਸ਼ਾ ਕੀਤੀ ਗਈ ਜੋਕਿ ਜ਼ਿਲ੍ਹਾ ਲੁਧਿਆਣਾ ਦੇ ਸਫਲ ਕਾਸ਼ਤਕਾਰ ਹਨ ਅਤੇ ਕਰੀਬ 27 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕੰਮ ਕਰ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.