Connect with us

ਅਪਰਾਧ

ਲੁੱਟ-ਖੋਹ ਕਰਨ ਵਾਲੇ ਗਿਰੋਹ ਤੋਂ 13 ਮੋਬਾਈਲ ਫ਼ੋਨ ਤੇ 2 ਮੋਟਰਸਾਈਕਲ ਬਰਾਮਦ

Published

on

ਜਗਰਾਓਂ / ਲੁਧਿਆਣਾ :   ਪੁਲਿਸ ਚੌਕੀ ਕਾਊਂਕੇ ਕਲਾਂ ਦੇ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ 13 ਮੋਬਾਈਲ ਫ਼ੋਨ ਤੇ 2 ਮੋਟਰਸਾਈਕਲ ਬਰਾਮਦ ਕੀਤੇ।

ਚੌਕੀ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਸਵੀਰ ਸਿੰਘ ਉਰਫ਼ ਜੱਸਾ, ਸਨਮਪ੍ਰਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਕਾਊਂਕੇ ਕਲਾਂ ਰਾਹਗੀਰਾਂ ਨੂੰ ਘੇਰ ਕੇ ਲੁੱਟ-ਖੋਹ ਕਰਦੇ ਹਨ। ਇਸ ਸੂਚਨਾ ‘ਤੇ ਛਾਪੇਮਾਰੀ ਕਰ ਕੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਲੁੱਟ-ਖੋਹ ਦੀਆਂ ਘਟਨਾਵਾਂ ‘ਚ ਇਨ੍ਹਾਂ ਨਾਲ ਜੈਮਲ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਕਾਊਂਕੇ ਕਲਾਂ ਵੀ ਸ਼ਾਮਲ ਹਨ।

ਉਨ੍ਹਾਂ ਖ਼ਿਲਾਫ਼ ਥਾਣਾ ਸਦਰ ਜਗਰਾਓਂ ‘ਚ ਦਰਜ ਕੀਤੇ ਗਏ ਮੁਕੱਦਮੇ ‘ਚ ਜੈਮਲ ਸਿੰਘ ਤੇ ਸੁਖਵਿੰਦਰ ਸਿੰਘ ਨੂੰ ਵੀ ਨਾਮਜ਼ਦ ਕਰ ਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਲੁੱਟੇ ਹੋਏ 13 ਮੋਬਾਈਲ ਫ਼ੋਨ ਤੇ 2 ਮੋਟਰਸਾਈਕਲ ਬਰਾਮਦ ਹੋਏ ਹਨ।

Facebook Comments

Trending