ਅਪਰਾਧ

ਪੁਲਿਸ ‘ਤੇ ਹਮਲਾ ਕਰਕੇ ਰੇਤ ਦੀ ਭਰੀ ਟਰਾਲੀ ਨੂੰ ਛੁਡਾਉਣ ਦੇ ਮਾਮਲੇ ‘ਚ 10 ਗ੍ਰਿਫ਼ਤਾਰ

Published

on

ਪੁਲਿਸ ਜ਼ਿਲ੍ਹਾ ਖੰਨਾ ਦੇ ਮਾਛੀਵਾੜਾ ਸਾਹਿਬ ਇਲਾਕੇ ‘ਚ 20 ਜੁਲਾਈ ਦੀ ਰਾਤ ਨੂੰ ਮਾਈਨਿੰਗ ਮਾਫ਼ੀਆ ਨੇ ਪੁਲਿਸ ‘ਤੇ ਹਮਲਾ ਕਰਕੇ ਰੇਤ ਨਾਲ ਭਰੀ ਟਰਾਲੀ ਅਤੇ ਮੁਲਜ਼ਮਾਂ ਨੂੰ ਛੁਡਵਾਇਆ ਸੀ। ਇਸ ਤੋਂ ਬਾਅਦ SSP ਅਮਨੀਤ ਕੌਂਡਲ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਹੁਣ ਇਸ ਮਾਮਲੇ ਵਿੱਚ ਕਿਸਾਨ ਆਗੂ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਰੇਤ ਨਾਲ ਭਰੀ ਟਰਾਲੀ, 4 ਬਾਈਕ, 1 ਆਲਟੋ ਕਾਰ, ਮੋਬਾਈਲ, ਪਰਸ ਅਤੇ ਖੰਭੇ ਬਰਾਮਦ ਕੀਤੇ ਗਏ ਹਨ।

ਸੂਤਰਾਂ ਅਨੁਸਾਰ ਕਿਸਾਨ ਆਗੂ ਸਮੇਤ ਸਾਰੇ ਮੁਲਜ਼ਮਾਂ ਦੇ ਮਾਈਨਿੰਗ ਮਾਫੀਆ ਨਾਲ ਪੁਰਾਣੇ ਸਬੰਧ ਹਨ। ਕਈ ਦੋਸ਼ੀਆਂ ਖਿਲਾਫ ਕਤਲ, ਇਰਾਦਾ ਕਤਲ ਵਰਗੇ ਗੰਭੀਰ ਮਾਮਲੇ ਦਰਜ ਹਨ। ਮੁਲਜ਼ਮਾਂ ਨੇ ਇੱਕ ASI ਸਮੇਤ ਚਾਰ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਟਰੈਕਟਰ ਟਰਾਲੀ ਤੇ ਮੁਲਜ਼ਮਾਂ ਨੂੰ ਛੁਡਵਾਇਆ। ਇਸ ਤੋਂ ਬਾਅਦ ਪੁਲਿਸ ਨੇ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਕੇਸ ਦਾ ਮੁੱਖ ਮੁਲਜ਼ਮ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਮਰਾਲਾ ਇਕਾਈ ਦਾ ਪ੍ਰਧਾਨ ਕੁਲਦੀਪ ਸਿੰਘ ਗਰੇਵਾਲ ਨਿਕਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.