Connect with us

ਅਪਰਾਧ

ਮੋਟਰਸਾਈਕਲ ਸਵਾਰਾਂ ਤੋਂ 1.60 ਲੱਖ ਦੀ ਨਕਦੀ ਲੁੱਟੀ

Published

on

1.60 lakh cash looted from motorcyclists

ਲੁਧਿਆਣਾ :   ਪਿੰਡ ਸ਼ੇਰੀਆਂ ਨੇੜ੍ਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਤੋਂ ਲੁਟੇਰਿਆਂ ਨੇ 1 ਲੱਖ 60 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਰਹਿਣ ਵਾਲੇ ਮਨਿੰਦਰ ਜੀਤ ਸਿੰਘ ਨੇ ਕੂੰਮਕਲਾਂ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਏਅਰਟੈੱਲ ਕੰਪਨੀ ‘ਚ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ‘ਚੋਂ ਲੰਘੇ ਤਾਂ ਪਿੱਛੋਂ ਮੋਟਰਸਾਈਕਲ ‘ਤੇ ਆ ਰਹੇ ਦੋ ਨੌਜਵਾਨਾਂ ਜਿਨਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਨੇ ਉਨਾਂ ਦਾ ਬੈਗ ਝਪਟ ਕੇ ਮੋਟਰਸਾਈਕਲ ਨੂੰ ਲੱਤ ਮਾਰ ਫ਼ਰਾਰ ਹੋ ਗਏ। ਕੁਲੈਕਸ਼ਨ ਬੈਗ ਵਿਚ ਕਰੀਬ 1 ਲੱਖ 60 ਹਜ਼ਾਰ ਰੁਪਏ ਦੀ ਨਕਦੀ, ਕੇਨਰਾ ਬੈਂਕ ਦੇ ਚੈੱਕ, ਇੱਕ ਮੋਬਾਇਲ ਫੋਨ ਤੇ ਪਰਸ ਪਿਆ ਸੀ। ਕੂੰਮਕਲਾਂ ਪੁਲਿਸ ਵੱਲੋਂ ਮਨਿੰਦਰ ਜੀਤ ਸਿੰਘ ਵਲੋਂ ਦਿੱਤੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Trending